rhea brother ed office:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ED ਦੀ ਜਾਂਚ ਤੇਜ ਹੋ ਗਈ ਹੈ। ਮੁੰਬਈ ਸਥਿਤ ਈਡੀ ਦੇ ਆਫਿਸ ਵਿੱਚ ਰਿਆ ਚਕਰਵਰਤੀ ਤੋਂ ਪੁੱਛਗਿੱਛ ਜਾਰੀ ਹੈ।ਰਿਆ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਪਿਤਾ ਵੀ ਈਡੀ ਦਫਤਰ ਵਿੱਚ ਮੌਜੂਦ ਹਨ।ਰਿਆ ਤੋਂ ਸੀਏ ਅਤੇ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਵੀ ਈਡੀ ਆਫਿਸ ਵਿੱਚ ਮੌਜੂਦ ਹੈ। ਰਿਆ ਤੋਂ ਈਡੀ ਦੀ ਪੁੱਛਗਿੱਛ ਪੰਜ-ਛੇ ਘੰਟੇ ਤੱਕ ਚਲ ਸਕਦੀ ਹੈ। ਈਡੀ ਰਿਆ ਤੋਂ ਤਿੱਖੇ ਸਵਾਲ ਪੁੱਛ ਸਕਦੀ ਹੈ।ਰਿਆ ਤੇ ਸੁਸ਼ਾਂਤ ਸਿੰਘ ਦੇ ਅਕਾਊਂਟ ਤੋਂ 15 ਕਰੋੜ ਕੱਢਣ ਦਾ ਇਲਜਾਮ ਹੈ। ਰਿਆ ਤੇ ਇਹ ਇਲਜਾਮ ਸੁਸ਼ਾਂਤ ਦੇ ਪਿਤਾ ਨੇ ਲਗਾਏ ਹਨ।
ਈਡੀ ਇਹ ਜਾਨਣਾ ਚਾਹੇਗੀ ਕਿ ਕਿਉਂ ਸੁਸ਼ਾਂਤ ਦੇ ਅਕਾਊਂਟ ਤੋਂ ਰਿਆ ਨੂੰ ਲੱਖਾਂ ਦੇ ਟ੍ਰਾਂਜੈਕਸ਼ਨ ਹੋ ਰਹੇ ਹਨ।। ਰਿਸ਼ਾ ਦੀ ਪਰਾਪਰਟੀ ਅਤੇ ਉਨ੍ਹਾਂ ਦੇ ਦੁਆਰਾ ਕੀਤੀ ਗਈ ਲੇਣ-ਦੇਣ ਨਾਲ ਜੁੜੇ ਸਵਾਲ ਕੀਤੇ ਜਾਣਗੇ।ਸੁਸ਼ਾਂਤ ਦੇ ਸੀਏ ਸੰਦੀਪ ਸ਼੍ਰੀਧਰ ਤੋਂ ਈਡੀ ਪੁੱਛਗਿੱਛ ਕਰ ਚੁੱਕੀ ਹੈ।ਰਿਆ ਦੇ ਸੀਏ ਨੂੰ ਵੀ ਦੋ ਵਾਰ ਸਮਨ ਭੇਜਿਆ ਗਿਆ ਸੀ ਪਰ ਉਹ ਨਹੀਂ ਪਹੁੰਚੇ।ਪਰ ਸੱਤ ਅਗਸਤ ਨੂੰ ਰਿਆ ਦੇ ਸੀਏ ਨੂੰ ਈਡੀ ਦੇ ਸਹਮਣੇ ਪੇਸ਼ ਹੋਣਾ ਪੈ ਸਕਦਾ ਹੈ। ਰਿਆ ਤੋਂ ਬਾਅਦ ਈਡੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਸਮਨ ਭੇਜ ਸਕਦੀ ਹੈ।ਸੁਸ਼ਾਂਤ ਦੇ ਘਰ ਵਿੱਚ ਹਾਊਸ ਮੈਨੇਜਰ ਰਹੇ ਸੈਮੁਅਲ ਮਿਰਾਂਡਾ ਤੋਂ ਈਡੀ ਪੁੱਛਗਿੱਛ ਕਰ ਚੁੱਕੀ ਹੈ।
ਰਿਆ ਦੀ ਇੱਕ ਪਰਾਪਰਟੀ ਮੁੰਬਈ ਦੇ ਖਾਰ ਵਿੱਚ ਹੈ।ਜਿਸ ਨੂੰ 85 ਲੱਖ ਵਿੱਚ ਖਰੀਦਿਆ ਗਿਆ ਸੀ। ਇਸ ਪਰਾਪਰਟੀ ਦੇ ਲਈ 25 ਲੱਖ ਦੀ ਡਾਊਨ ਪੇਮੈਂਟ ਵੀ ਕੀਤੀ ਗਈ ਸੀ। ਉੱਥੇ ਹੀ 60 ਲੱਖ ਦਾ ਹਾਊਸਿੰਗ ਲੋਨ ਲਿਆ ਗਿਆ ਸੀ।550 ਸਕਵੈਅਰ ਫਿਟ ਦਾ ਫਲੈਟ ਰਿਆ ਦੇ ਨਾਮ ਤੇ ਬੁਕ ਕੀਤਾ ਗਿਆ ਸੀ।ਦੂਜੀ ਪਰਾਪਰਟੀ ਰਿਆ ਦੇ ਪਿਤਾ ਦੇ ਨਾਮ ਤੇ ਹੈ ਜੋ 2012 ਵਿੱਚ 60 ਲੱਖ ਰੁਪਏ ਵਿੱਚ ਖਰੀਦੀ ਗਈ ਸੀ।2016 ਵਿੱਚ ਇਸ ਪਰਾਪਰਟੀ ਦਾ ਪੋਜੈਕਸ਼ਨ ਪੈਰਾਗਾਈਜ ਗਰੁੱਪ ਬਿਲਡਰ ਨੇ ਦਿੱਤਾ ਸੀ।ਇਹ ਪਰਾਪਰਟੀ 1130 ਸਕਵੈਅਰ ਫੀਟ ਦੀ ਹੈ ਜੋ ਕਿ ਰਾਜਗੜ ਜਿਲ੍ਹੇ ਦੇ Ulwe ਵਿੱਚ ਮੌਜੂਦ ਹੈ।
ਦੋ ਵਾਰ ਭੇਜਿਆ ਗਿਆ ਰਿਆ ਦੇ ਸੀਏ ਨੂੰ ਸਮਨ-ਈਡੀ ਨੇ ਰਿਆ ਤੋਂ ਪਹਿਲਾਂ ਉਨ੍ਹਾਂ ਦੇ ਸੀਏ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਰ ਭਾਰੀ ਮੀਂਹ ਦੇ ਹਵਾਲੇ ਦੇ ਚਲਦੇ ਉਨ੍ਹਾਂ ਨੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ।ਰਿਆ ਤੋਂ ਪਹਿਲਾਂ ਈਡੀ ਸੀਏ ਤੋਂ ਇਸਲਈ ਪੁੱਛਗਿੱਛ ਕਰਨਾ ਚਾਹੁੰਦੀ ਸੀ ਕਿਉਂਕਿ ਸੀਏ ਨੂੰ ਸਭ ਪਤਾ ਹੁੰਦਾ ਹੈ ਕਿ ਪੂਰੇ ਨਾਲ ਰਹੇ ਰਿਆ ਨੇ ਕਿੱਥੇ ਅਤੇ ਕਿੰਨੇ ਪੈਸੇ ਖਰਚ ਕੀਤੇ ਹਨ। ਰਿਆ ਦੇ ਸੀਏ ਵੀ ਈਡੀ ਦਫਤਰ ਪਹੁੰਚ ਗਏ ਹਨ।ਅਜਿਹੇ ਵਿੱਚ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਖਾਸ ਗੱਲ ਨਿਕਲ ਕੇ ਬਾਹਰ ਆਉਂਦੀ ਹੈ।