ridhima rishi neetu pic:ਕਹਿੰਦੇ ਹਨ ਲੋਕ ਤੁਹਾਨੂੰ ਛੱਡ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਯਾਦਾਂ ਕਦੇ ਵੀ ਨਹੀਂ ਜਾਂਦੀਆਂ ਅਤੇ ਨਾ ਹੀ ਜਾਂਦੀਆਂ ਹਨ ਉਨ੍ਹਾਂ ਨਾਲ ਜੁੜੀ ਫੀਲਿੰਗਜ਼। ਜੇਕਰ ਜਾਣ ਵਾਲਾ ਤੁਹਾਡਾ ਸਭ ਤੋਂ ਕਰੀਬੀ ਹੋਵੇ ਜਾਂ ਤੁਹਾਡੇ ਮਾਪਿਆਂ ਵਿੱਚੋਂ ਇੱਕ ਹੋਵੇ ਤਾਂ ਦਰਦ ਨੂੰ ਸੰਭਾਲਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ।ਅਜਿਹਾ ਹੀ ਦਰਦ ਸੰਭਾਲ ਰਹੀ ਹੈ ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ। ਰਿਸ਼ੀ ਕਪੂਰ ਨੂੰ ਦੁਨੀਆ ਛੱਡੇ 15 ਦਿਨ ਤੋਂ ਜਿਆਦਾ ਹੋ ਗਏ ਹਨ ਪਰ ਰਿਧੀਮਾ ਦੇ ਲਈ ਅਜੇ ਇਹ ਗੱਲ ਮੰਨ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਦੇ ਪਿਤਾ ਦੀ ਯਾਦ ਬਹੁਤ ਆ ਰਹੀ ਹੈ ਅਤੇ ਇਸ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟ ਵੀ ਕਰ ਰਹੀ ਹੈ।
ਕਦੇ ਉਹ ਪਿਤਾ ਨਾਲ ਫੈਮਿਲੀ ਫੋਟੋ ਪਾਉਂਦੀ ਹੈ ਤਾਂ ਕਦੇ ਮਾਂ ਦੇ ਨਾਲ ਬਤੀਤ ਕੀਤਾ ਹੋਇਆ ਪਲ। ਹੁਣ ਰਿਧੀਮਾ ਕਪੂਰ ਨੇ ਆਪਣੀ ਮਾਂ ਨੀਤੂ ਕਪੂਰ ਅਤੇ ਪਿਤਾ ਰਿਸ਼ੀ ਕਪੂਰ ਦੀ ੲੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੇ ਰਿਸ਼ੀੇ ਹਨ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ‘ ਪਿਆਰ’। ਇਸਦੇ ਨਾਲ ਹੀ ਉਨ੍ਹਾਂ ਨੇ ਮਾਂ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ। ਇਹ ਨੀਤੂ ਦੀ ਜਵਾਨੀ ਦੇ ਦਿਨਾਂ ਦੀ ਤਸਵੀਰ ਹੈ। ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਹੈ।
ਰਿਧੀਮਾ ਨੇ ਲਿਖਿਆ -ਸਹੀ ਵਿੱਚ ਸੁੰਦਰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਿਧੀਮਾ ਕਪੂਰ ਨੇ ਪਿਤਾ ਰਿਸ਼ੀ ਦੀ ਯਾਦ ਵਿੱਚ ਇੱਕ ਫੈਮਿਲੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਵਿੱਚ ਰਿਧੀਮਾ ਨਾਲ ਉਨ੍ਹਾਂ ਦੀ ਬੇਟੀ ਸਮਾਰਾ, ਪਿਤਾ ਰਿਸ਼ੀ ਕਪੂਰ, ਮਾਂ ਨੀਤੂ ਕਪੂਰ ਅਤੇ ਭਰਾ ਰਣਬੀਰ ਸਨ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ ਅਸੀਂ ਇੱਕ ਪਰਿਵਾਰ ਹਾਂ;। ਦੱਸ ਦੇਈਏ ਕਿ ਹਾਲ ਹੀ ਵਿੱਚ ਰਿਸ਼ੀ ਕਪੂਰ ਦੀ ਤੇਰਹਵੀਂ ਕੀਤੀ ਗਈ ਸੀ। ਜਿਸ ਵਿੱਚ ਆਲੀਆ ਭੱਟ, ਰਣਬੀਰ ਕਪੂਰ, ਕਰਿਸ਼ਮਾ ਕਪੂਰ, ਸ਼ਵੇਤਾ ਬੱਚਨ ਨੰਦਾ ਅਤੇ ਰਣਧੀਰ ਕਪੂਰ ਸ਼ਾਮਿਲ ਹੋਏ ਨਸ। ਨੀਤੂ ਕਪੂਰ ਅਤੇ ਰਿਧੀਮਾ ਕਪੂਰ ਵੀ ਉੱਥੇ ਮੌਜੂਦ ਸੀ। ਰਿਸ਼ੀ ਕਪੂਰ ਨੇ 30 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਿਹਾ। ਉਹ ਦੋ ਸਾਲ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਇਸਦਾ ਇਲਾਜ ਕਰਵਾ ਰਹੇ ਸਨ।ਉਨ੍ਹਾਂ ਦੇ ਜਾਣ ਤੋਂ ਇੱਕ ਦਿਨ ਪਹਿਲਾਂ ਅਦਾਕਾਰ ਇਰਫਾਨ ਖਾਨ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ।