Rishi death ranbir property:ਦਿੱਗਜ ਅਦਾਕਾਰ ਰਿਸ਼ੀ ਕਪੂਰ ਭਾਰਤੀ ਸਿਨੇਮਾ ਦੇ ਖ਼ਾਸ ਚਿਹਰਿਆਂ ਦੇ ਵਿੱਚੋਂ ਇੱਕ ਸਨ। ਵੀਰਵਾਰ ਨੂੰ 67 ਸਾਲ ਦੀ ਉਮਰ ਵਿੱਚ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਿਸ਼ੀ ਨਿਰਦੇਸ਼ਕ ਰਾਜ ਕਪੂਰ ਦੇ ਦੂਜਰੇ ਬੇਟੇ ਸਨ। ਉਹ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ। ਰਿਸ਼ੀ ਕਪੂਰ ਖਾਨਦਾਨੀ ਰਹੀਸ ਸਨ। ਉਨ੍ਹਾਂ ਦੇ ਕੋਲ ਧਨ ਦੌਲਤ ਅਤੇ ਪ੍ਰਾਪਰਟੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਅਮਰ ਅਕਬਰ ਐਂਥਨੀ, ਦੋ ਦੂਨੀ ਚਾਰ ਅਤੇ ਡੀ ਡੇ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ
ਡੀ ਡੇ ਵਿੱਚ ਉਹ ਸਵਰਗੀਏ ਇਰਫਾਨ ਖਾਨ ਦੇ ਨਾਲ ਨਜ਼ਰ ਆਏ ਸਨ। ਰਿਸ਼ੀ ਦਾ ਇੱਕ ਸਫ਼ਲ ਜੀਵਨ ਰਿਹਾ ਹੈ ਅਤੇ ਉਨ੍ਹਾਂ ਦੀ ਜਾਇਦਾਦ ਦਾ ਬਿਓਰਾ ਤੁਹਾਨੂੰ ਹੈਰਾਨ ਕਰ ਸਕਦਾ ਹੈ। ਰਿਸ਼ੀ ਕਪੂਰ ਇੱਕ ਬਹੁਤ ਹੀ ਵਧੀਆ ਅਦਾਕਾਰ ਸਨ। ਉਹਨਾਂ ਨੇ 1973 ਤੋਂ 2000 ਦੇ ਵਿੱਚ ਲਗਭਗ 92 ਫਿਲਮਾਂ ਵਿੱਚ ਕੰਮ ਕੀਤਾ। ਜਿਸ ਵਿੱਚੋਂ ਉਨ੍ਹਾਂ ਦੀਆਂ ਛੱਤੀ ਫਿਲਮਾਂ ਸਫਲ ਰਹੀਆਂ। ਉਨ੍ਹਾਂ ਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਦੀ ਫ਼ਿਲਮ ਮੇਰਾ ਨਾਮ ਜੋਕਰ ਤੋਂ ਕੀਤੀ ਸੀ ਪਰ ਉਨ੍ਹਾਂ ਦੀ ਪਹਿਲੀ ਲੀਡ ਫਿਲਮ ਬਾਬੀ ਰਹੀ ਹੈ।
ਰਿਸ਼ੀ ਆਪਣੀ ਯੋਗਤਾ ਦੇ ਨਾਲ ਨਾਲ ਲਗਪਗ 123 ਫਿਲਮਾਂ ਦੇ ਨਾਲ ਆਪਣੇ ਨਾਮ ‘ਤੇ ਕਾਇਮ ਹਨ। ਆਪਣੇ ਕਰੀਅਰ ਦੇ ਚਰਮ ‘ਤੇ ਉਨ੍ਹਾਂ ਨੇ ਇੱਕ ਸਾਲ ‘ਚ 20 ਕਰੋੜ ਦੀ ਕਮਾਈ ਕੀਤੀ ਸੀ। ਉਨ੍ਹਾਂ ਦੀ ਕਮਾਈ ਤੋਂ ਇਲਾਵਾ ਰਿਸ਼ੀ ਦੀ ਜ਼ਾਇਦਾਦ, ਜਿਨ੍ਹਾਂ ਵਿੱਚ ਉਹਨਾਂ ਦੀਆਂ ਕਈ ਲਗਜ਼ਰੀ ਕਾਰਾਂ ਹਨ। ਅਨੁਮਾਨਿਤ ਰੂਪ ਨਾਲ ਲੱਗਭਗ ਸੌ ਕਰੋੜ ਹੈ। ਰਿਸ਼ੀ ਦੇ ਦਿਹਾਂਤ ਤੋਂ ਪਹਿਲਾਂ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ ਤਿੰਨ ਸੌ ਕਰੋੜ ਰੁਪਏ ਹੈ।
ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।