rishi improvised irrfan acting:ਦੇਸ਼ ਨੇ ਪਿਛਲੇ ਹਫਤੇ ਫ਼ਿਲਮ ਇੰਡਸਟਰੀ ਦੇ ਦੋ ਸਭ ਤੋਂ ਪਿਆਰੇ ਸਿਤਾਰੇ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਨੂੰ ਖੋਹ ਦਿੱਤਾ ਹੈ। ਦੋਨਾਂ ਨੇ ਇਕੱਠੇ ਸਿਰਫ਼ ਇੱਕ ਹੀ ਫ਼ਿਲਮ ਵਿੱਚ ਕੰਮ ਕੀਤਾ ਸੀ। ਇਸ ਫ਼ਿਲਮ ਦਾ ਨਾਮ ‘ਡੀ ਡੇ’ ਹੈ। ਇਸ ਫਿਲਮ ਦੇ ਡਾਇਰੈਕਟਰ ਨਿਖਿਲ ਅਡਵਾਨੀ ਨੇ ਫਿਲਮ ਕ੍ਰਿਟਿਕ ਰਾਜੀਵ ਮਸੰਦ ਨਾਲ 2013 ਵਿੱਚ ਆਈ ਇਸ ਸਪਾਈ ਥਰਿੱਲਰ ਬਾਰੇ ਗੱਲ ਕੀਤੀ ਸੀ।
ਨਿਖਿਲ ਅਡਵਾਨੀ ਨੇ ਦੱਸਿਆ ਕਿ ਜਦੋਂ ਦੋਨਾਂ ਨੇ ਇਕੱਠੇ ਕੰਮ ਕੀਤਾ। ਉਦੋਂ ਰਿਸ਼ੀ ਕਪੂਰ ਨੇ ਸੁਣਿਆ ਸੀ ਕਿ ਇਰਫਾਨ ਖਾਨ ਬਹੁਤ ਵਧੀਆ ਅਦਾਕਾਰ ਹਨ। ਉਹ ਇਰਫਾਨ ਖਾਨ ਦੀ ਐਕਟਿੰਗ ਦੇਖਣਾ ਚਾਹੁੰਦੇ ਸਨ। ਦੋਨੋਂ ਇੱਕ ਸੀਨ ਕਰ ਰਹੇ ਸਨ, ਜਿਸ ਵਿੱਚ ਇਰਫ਼ਾਨ ਖ਼ਾਨ ਨੇ ਇੰਪਰੋਵਾਈਜ਼ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਰਿਸ਼ੀ ਕਪੂਰ ਨੇ ਨਿਖਿਲ ਅਡਵਾਣੀ ਨੂੰ ਕਾਲ ਕਰਕੇ ਕਿਹਾ ਕਿ ਇਰਫਾਨ ਨੂੰ ਅਦਾਕਾਰੀ ਨਹੀਂ ਆਉਂਦੀ।
ਨਿਖਿਲ ਅਡਵਾਣੀ ਨੇ ਕਿਹਾ ਰਿਸ਼ੀ ਕਪੂਰ ਨੇ ਮੈਨੂੰ ਕਾਲ ਕੀਤਾ ਅਤੇ ਕਿਹਾ ਉਸ ਨੂੰ ਸਮਝਾਓ ਉਸ ਨੂੰ ਐਕਟਿੰਗ ਨਹੀਂ ਆਉਂਦੀ।
ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।
ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।