ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਮਨਕਾਪੁਰ ਇਲਾਕੇ ਵਿੱਚ ਤੇਜ਼ ਰਫ਼ਤਾਰ ਕੰਟੇਨਰ ਨਾਲ ਟਕਰਾ ਕੇ ਇੱਕ ਤੋਂ ਬਾਅਦ ਇੱਕ ਕਈ ਵਾਹਨ ਨੁਕਸਾਨੇ ਗਏ। ਕੰਟੇਨਰ ਨਾਲ ਕੁੱਲ 12 ਵਾਹਨਾਂ ਦੀ ਟੱਕਰ ਹੋ ਗਈ। ਜਿਸ ਵਿੱਚ 9 ਕਾਰਾਂ, ਇੱਕ ਐਂਬੂਲੈਂਸ ਅਤੇ ਇੱਕ ਬਾਈਕ ਸ਼ਾਮਲ ਹੈ। ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ ਹਨ।
ਇਹ ਸੜਕ ਹਾਦਸਾ ਐਤਵਾਰ ਦੇਰ ਰਾਤ ਨਾਗਪੁਰ ਵਿੱਚ ਵਾਪਰਿਆ। ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਨਾਗਪੁਰ ਪੁਲਿਸ ਨੇ ਇਕ ਬਿਆਨ ‘ਚ ਕਿਹਾ ਕਿ ਕੰਟੇਨਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਇਹ ਹਾਈਵੇ ‘ਤੇ ਅੱਗੇ ਵਧਦਾ ਹੋਇਆ ਇਕ ਤੋਂ ਬਾਅਦ ਇਕ 9 ਕਾਰਾਂ ਨੂੰ ਕੁਚਲਦਾ ਗਿਆ। ਇਸ ਦੌਰਾਨ ਕਾਰਾਂ ਤੋਂ ਇਲਾਵਾ ਇਕ ਐਂਬੂਲੈਂਸ ਅਤੇ ਇਕ ਬਾਈਕ ਵੀ ਕੰਟੇਨਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ ‘ਚ ਅਚਾਨਕ ਲੱਗੀ ਅੱ.ਗ, ਮਰੀਜ਼ਾਂ ਸਣੇ ਟੱਬਰਾਂ ਨੂੰ ਪੈ ਗਈਆਂ ਭਾਜੜਾਂ
ਪੁਲਿਸ ਨੇ ਦੱਸਿਆ, “ਨਾਗਪੁਰ ਦੇ ਮਾਨਕਾਪੁਰ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕੰਟੇਨਰ ਨੇ 9 ਕਾਰਾਂ, ਇੱਕ ਐਂਬੂਲੈਂਸ ਅਤੇ ਦੋ ਦੋ ਪਹੀਆ ਵਾਹਨਾਂ ਸਮੇਤ 12 ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ।”
ਵੀਡੀਓ ਲਈ ਕਲਿੱਕ ਕਰੋ -: