Rohtak Changing Atm Fraud ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਕਲਾਨੌਰ ਵਿੱਚ ATM ਕਾਰਡ ਬਦਲ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਨੇ ਪੈਸੇ ਕਢਵਾਉਣ ਗਏ ਵਿਅਕਤੀ ਦਾ ATM ਕਾਰਡ ਬਦਲ ਦਿੱਤਾ।
ਪੀੜਤ ਨੂੰ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਖਾਤੇ ‘ਚੋਂ ਪੈਸੇ ਕਢਵਾਏ ਗਏ। ਮੁਲਜ਼ਮ ਨੌਜਵਾਨ ਨੇ ATM ਕਾਰਡ ਦੀ ਵਰਤੋਂ ਕਰਕੇ 70 ਹਜ਼ਾਰ ਕਢਵਾ ਲਏ। ਕਲਾਨੌਰ ਦੇ ਵਾਰਡ ਨੰਬਰ 6 ਦੇ ਵਸਨੀਕ ਹਰਬੰਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਸਟੇਟ ਬੈਂਕ ਦੇ ATM ਵਿੱਚੋਂ ਪੈਸੇ ਕਢਵਾਉਣ ਗਿਆ ਸੀ। ਜਦੋਂ ਉਹ ਪੈਸੇ ਕਢਵਾ ਰਿਹਾ ਸੀ ਤਾਂ ਉੱਥੇ ਇੱਕ ਅਣਪਛਾਤਾ ਵਿਅਕਤੀ ਵੀ ਮੌਜੂਦ ਸੀ। ਉਕਤ ਵਿਅਕਤੀ ਨੇ ਧੋਖੇ ਨਾਲ ATM ਕਾਰਡ ਬਦਲ ਲਿਆ ਤੇ ਆਪਣਾ ਕਾਰਡ ਉੱਥੇ ਹੀ ਛੱਡ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜਦੋਂ ਹਰਬੰਸ ਨੇ ਆਪਣਾ ਕਾਰਡ ਲਿਆ ਤਾਂ ਦੇਖਿਆ ਕਿ ਇਹ ਉਸਦਾ ਨਹੀਂ ਸੀ। ਕੁਝ ਸਮੇਂ ਬਾਅਦ ਉਸ ਨੇ ਬੇਟੀ ਨੂੰ ਫੋਨ ਕਰ ਕੇ ਦੱਸਿਆ ਕਿ ਖਾਤੇ ‘ਚੋਂ 70 ਹਜ਼ਾਰ ਰੁਪਏ ਕਢਵਾ ਲਏ ਗਏ ਹਨ, ਜਦਕਿ ਹਰਬੰਸ ਨੇ ਇਕ ਵੀ ਰੁਪਿਆ ਨਹੀਂ ਕੱਢਿਆ ਸੀ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।