roshan prince instagram post:ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਨੂੰ ਕੋਣ ਨਹੀਂ ਜਾਣਦਾ।ਰੌਸ਼ਨ ਪ੍ਰਿੰਸ ਇੱਕ ਵੱਖਰੇ ਹੀ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਸ ਗੀਤ ਦਾ ਨਾਮ ਹੈ ਮਾਸਕ। ਜੋ ਕਿ ਉਹਨਾਂ ਦਾ ਨਵਾਂ ਸਿੰਗਲ ਟਰੈਕ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ‘MASK.Appreciate Urself..!! ਇੱਕ ਗਾਣਾ ਜੋ “ਤੁਹਾਡੇ ਵੱਲੋਂ” – “ਤੁਹਾਡੇ ਲਈ” ਹੈ..!
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਗੀਤ ਦੇ ਬੋਲ ਵੀ ਖੁਦ ਰੌਸ਼ਨ ਪ੍ਰਿੰਸ ਨੇ ਹੀ ਲਿਖੇ ਹਨ ਅਤੇ ਮਿਊਜ਼ਿਕ UnderRated ਦਾ ਹੋਵੇਗਾ। ਗੀਤ ਦੇ ਪੋਸਟਰ ‘ਤੇ ਰੌਸ਼ਨ ਪ੍ਰਿੰਸ ਦੀ ਜੋ ਤਸਵੀਰ ਹੈ ਉਸ ਵਿੱਚ ਉਹ ਮਾਸਕ ਪਾਏ ਨਜ਼ਰ ਆ ਰਹੇ ਹਨ। ਫੈਨਜ਼ ਦੇ ਨਾਲ ਨਾਲ ਪੰਜਾਬੀ ਸਿਤਾਰੇ ਵੀ ਪੋਸਟਰ ਨੂੰ ਖੂਬ ਪਸੰਦ ਕਰ ਰਹੇ ਹਨ।
![](https://www.punjabi.dailypost.in/wp-content/uploads/2020/05/images-28-6.jpeg)
ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ‘ਬਿਊਟੀਫੁਲ ਬਿੱਲੋ’ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ। ਉਹ ਫ਼ਿਲਮਾਂ ਦੇ ਨਾਲ ਆਪਣੇ ਸਿੰਗਲ ਟਰੈਕਸ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਨਜ਼ਰ ਆਉੰਦੇ ਹਨ। ਰੋਸ਼ਨ ਪ੍ਰਿੰਸ ਨੈਣ ਫਰੇਬੀ, ਦਿੱਲੀ ਵਾਲੀ, ਬਸ ਤੋਂ, ਵਹਿਮ, ਰੰਗ ਪੱਕਾ, ਯਾਰ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।
![](https://www.punjabi.dailypost.in/wp-content/uploads/2020/05/images-29-4.jpeg)
ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੀ ਤਾਂ ਉਹ ਲਾਕਡਾਊਨ ਦੇ ਸਮੇਂ ਦਾ ਪੂਰਾ ਫਾਇਦਾ ਚੁੱਕ ਰਹੇ ਹਨ। ਉਹ ਇਸ ਸਮੇਂ ਨੂੰ ਆਪਣੇ ਬੱਚਿਆਂ ਦੇ ਨਾਲ ਖੇਡ ਕੇ ਬਿਤਾ ਰਹੇ ਹਨ। ਰੌਸ਼ਨ ਪ੍ਰਿੰਸ ਨੇ ਆਪਣੇ ਬੇਟੇ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਉਹ ਚਾਹੁੰਦਾ ਹੈ ਕਿ ਮੈਂ ਉੱਥੇ ਆਵਾਂ’। ਤਸਵੀਰ ‘ਚ ਦੇਖ ਸਕਦੇ ਹੋ ਕਿ ਗੌਰਿਕ ਜਿੱਥੇ ਬੈਠਿਆ ਹੈ ਉਹ ਜਗ੍ਹਾ ਕਿੰਨੀ ਤੰਗ ਹੈ ਤੇ ਉੱਥੇ ਸਿਰਫ ਛੋਟਾ ਬੱਚਾ ਹੀ ਬੈਠ ਸਕਦਾ ਹੈ ਪਰ ਗੌਰਿਕ ਚਾਹੁੰਦਾ ਹੈ ਕਿ ਡੈਡੀ ਰੌਸ਼ਨ ਪ੍ਰਿੰਸ ਵੀ ਉਸ ਦੇ ਨਾਲ ਆ ਕੇ ਉੱਥੇ ਬੈਠਣ। ਜਿਸ ਦੇ ਚੱਲਦੇ ਰੌਸ਼ਨ ਪ੍ਰਿੰਸ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਕੀ ਚਾਹੁੰਦਾ ਹੈ ਤੇ ਉਹ ਇਹ ਇੱਛਾ ਪੂਰੀ ਨਹੀਂ ਕਰ ਸਕਦੇ ਪਰ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਮਾਨਵ ਵਿਜ ਤੇ ਪੰਜਾਬੀ ਅਦਾਕਾਰਾ ਨੇਹਾ ਪਵਾਰ ਨੇ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ਼ ਕੀਤੀ ਹੈ।
![](https://www.punjabi.dailypost.in/wp-content/uploads/2020/05/images-30-5.jpeg)