ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਨੂੰ ਅੱਗੇ ਵਧਾ ਦਿੱਤਾ ਜਾ ਰਿਹਾ ਹੈ। ਲਾਕਡਾਊਨ ਨੂੰ ਹੁਣ ਵਧਾ ਕੇ 17 ਮਈ ਤਕ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਲਗਭਗ ਦੋ ਹਫਤਿਆਂ ਤੱਕ ਲੋਕਾਂ ਨੂੰ ਹੋਰ ਆਪਣੇ ਘਰਾਂ ਵਿੱਚ ਕੈਦ ਰਹਿਣਾ ਪਵੇਗਾ। ਸਟਾਰਸ ਵੀ ਇਸ ਦੇ ਚੱਲਦੇ ਜਿੱਥੇ ਸਨ ਉੱਥੇ ਹੀ ਫਸੇ ਹੋਏ ਹਨ। ਕੁਝ ਅਜਿਹਾ ਹੀ ਹੋਇਆ ਹੈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਲ।ਲੋਕ ਡਾਊਨ ਦੀ ਵਜਾ ਨਾਲ ਸਲਮਾਨ ਖਾਨ ਆਪਣੇ ਪਨਵੇਲ ਵਾਲੇ ਫਾਰਮ ਹਾਊਸ ‘ਤੇ ਫਸੇ ਹੋਏ ਹਨ। ਫਾਰਮਹਾਊਸ ਵਿੱਚ ਪਰਿਵਾਰ ਦੇ ਕਈ ਮੈਂਬਰਾਂ ਤੋਂ ਇਲਾਵਾ ਅਦਾਕਾਰਾ ਜੈਕਲੀਨ ਫਰਨਾਂਡਿਜ਼ ਵੀ ਮੌਜੂਦ ਹੈ। ਪਨਵੇਲ ਤੋਂ ਜੈਕਲੀਨ ਅਤੇ ਸਲਮਾਨ ਦੀਆਂ ਤਸਵੀਰਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ।
ਸਲਮਾਨ ਖਾਨ ਨੇ ਹਾਲ ਹੀ ਵਿੱਚ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਜੈਕਲੀਨ ਨੇ ਕਲਿੱਕ ਕੀਤਾ ਹੈ। ਤਸਵੀੇ ਵਿੱਚ ਸਲਮਾਨ ਪਸੀਨਾ ਵਹਾਉਂਦੇ ਨਜ਼ਰ ਆ ਰਹੇ ਹਨ।ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ ਵਿੱਚ ਲਿਖਿਆ ਕਿ ਜੈਕੀ ਚੋਰੀ ਚੋਰੀ ਚੁਪਕੇ ਚੁਪਕੇ ਤਸਵੀਰ ਖਿੱਚਦੀ ਹੋਈ ਫੜੀ ਗਈ। ਇਸ ਤੋਂ ਬਾਅਦ ਜੈਕੀ ਨੇ ਇਕ ਹੋਰ ਤਸਵੀਰ ਖਿੱਚੀ ਹੈ ਜੋ ਉਹ ਖੁਦ ਪੋਸਟ ਕਰੇਗੀ। ਸਲਮਾਨ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਥੋੜ੍ਹੇ ਹੀ ਸਮੇਂ ਵਿੱਚ ਇਸ ਤਸਵੀਰ ‘ਤੇ ਲੋਕ ਕਮੈਂਟ ਅਤੇ ਇਸ ਨੂੰ ਲਾਈਕ ਕਰ ਰਹੇ ਹਨ।
ਬਾਲੀਵੁੱਡ ਸੁਪਰਸਟਾਰ ਇੱਕ ਹੋਰ ਫ਼ਿਲਮ ਪ੍ਰੋਡਿਊਸ ਕਰਨ ਜਾ ਰਹੇ ਹਨ। ਜਿਸ ਦਾ ਨਾਮ ਹੈ ਬੁਲਬੁਲ ਮੈਰਿਜ ਹਾਲ। ਇਸ ਫਿਲਮ ਪ੍ਰਾਜੈਕਟ ‘ਤੇ ਲੰਬੇ ਸਮੇਂ ਤੱਕ ਕੰਮ ਚੱਲ ਰਿਹਾ ਹੈ ਅਤੇ ਫਿਲਮ ਦੀ ਕਾਸਟ ਵੀ ਫਾਈਨਲ ਹੋਣਾ ਬਾਕੀ ਸੀ। ਹਾਲਾਂਕਿ ਹੁਣ ਸਲਮਾਨ ਖਾਨ ਨੇ ਆਪਣੇ ਅਗਲੇ ਪ੍ਰੋਡਕਸ਼ਨ ਪ੍ਰੋਜੈਕਟ ਦੇ ਲਈ ਕਾਸਟ ਫਾਈਨਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਦੋ ਕਪਲਸ ਦੀ ਕਹਾਣੀ ਹੋਵੇਗੀ ਅਤੇ ਫਿਲਮ ਦਾ ਨਿਰਦੇਸ਼ਨ ਰੋਹਿਤ ਨਿਆਰ ਕਰਨਗੇ।