sambhavna hospitalised 24 hours:ਬਿਗ ਬੌਸ ਦੀ ਐਕਸ ਕੰਟੈਸਟੈਂਟ ਰਹੀ ਸੰਭਾਵਨਾ ਸੇਠ ਦੀ ਸਿਹਤ ਲਾਕਡਾਊਨ ਦੇ ਦੌਰਾਨ ਖਰਾਬ ਹੋ ਗਈ ਹੈ। ਉਨ੍ਹਾਂ ਦੇ ਪਤੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇੱਕ ਰਾਤ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਣ ‘ਤੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਪਰ ਸਵੇਰੇ ਪੰਜ ਵਜੇ ਹੀ ਡਾਕਟਰ ਨੇ ਉਨ੍ਹਾਂ ਨੂੰ ਛੁੱਟੀ ਦਿੱਤੀ ਸੀ। ਉਹ ਘਰ ਆ ਗਈ ਸੀ ਪਰ ਬਾਅਦ ਵਿਚ ਫਿਰ ਤੋਂ ਉਨ੍ਹਾਂ ਦੀ ਹਾਲਤ ਖਰਾਬ ਹੋਣ ਲੱਗੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਇਸ ਨਾਲ ਸੰਭਾਵਨਾ ਦੇ ਸੋਸ਼ਲ ਮੀਡੀਆ ਫੈਂਸ ਪ੍ਰੇਸ਼ਾਨ ਹੋ ਗਏ। ਲੋਕ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ।
ਦਰਅਸਲ ਇਹ ਜਾਣਕਾਰੀ ਇਸ ਤਰ੍ਹਾਂ ਨਾਲ ਸਾਹਮਣੇ ਆਈ ਕਿ ਸੰਭਾਵਨਾ ਸੇਠ ਹਰ ਰੋਜ਼ ਆਪਣੇ ਸੋਸ਼ਲ ਮੀਡੀਆ ‘ਤੇ ਫੈਨਜ਼ ਲਈ ਵੀਡੀਓ ਬਲਾਕ ਬਣਾਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦੇ ਪਤੀ ਨੇ ਨੈਤਿਕਤਾ ਦੇ ਆਧਾਰ ‘ਤੇ ਉਨ੍ਹਾਂ ਦੇ ਫੈਨਜ਼ ਨੂੰ ਉਨ੍ਹਾਂ ਦੀ ਹਾਲਤ ਦੇ ਬਾਰੇ ਵਿੱਚ ਦੱਸ ਦਿੱਤਾ।ਸੰਭਾਵਨਾ ਸੇਠ ਦਾ ਜਨਮ ਜਨਕਪੁਰੀ, ਨਵੀਂ ਦਿੱਲੀ ਵਿਚ ਇਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਇਕ ਵਿਦਿਆਰਥੀ ਵਜੋਂ ਸੰਭਾਵਨਾ ਨੇ ਨਾਟਕਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਕ ਕੌਮੀ ਪੱਧਰ ਦੀ ਐਨ.ਸੀ.ਸੀ. ਕੈਡਿਟ ਵੀ ਸੀ। ਉਹ ਮੈਤਰੀ ਕਾਲਜ ਤੋਂ ਗ੍ਰੈਜੂਏਟ ਹੋਈ ਅਤੇ ਫਿਲਮ ਸਨਅਤ ਵਿਚ ਕਰੀਅਰ ਬਣਾਉਣ ਲਈ ਮੁੰਬਈ ਆ ਗਈ। ਅਵਿਨਾਸ਼ ਦਿਵੇਦੀ ਨੇ 14 ਜੁਲਾਈ 2016 ਨੂੰ ਸੰਭਾਵਨਾ ਨਾਲ ਵਿਆਹ ਕਰਵਾ ਲਿਆ ਸੀ।
ਸੰਭਾਵਨਾ ਸੇਠ ਦਾ ਜਨਮ 21 ਨਵੰਬਰ 1980 ਨੂੰ ਹੋਇਆ। ਸੰਭਾਵਨਾ ੲਿੱਕ ਭਾਰਤੀ ਨ੍ਰਤਕੀ, ਅਦਾਕਾਰ, ਮਾਡਲ ਅਤੇ ਟੈਲੀਵਿਜਨ ਅੈਂਕਰ ਹੈ। ੳੁਹ ਹਿੰਦੀ ਫਿਲਮਾਂ ਵਿਚ ਅਾੲੀਟਮ ਨੰਬਰ ਵੀ ਕਰਦੀ ਹੈ ।ੳੁਹ ਭੋਜਪੁਰੀ ਸਿਨੇਮਾ ਵਿਚ ੲਿਕ ਚਰਚਿਤ ਅਦਾਕਾਰਾ ਹੈ। ਦਸ ਦੇਈਏ ਕਿ ਸੰਭਾਵਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਜਾਂਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਸੰਭਾਵਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।