sameera reddy slim confidence :ਸਮੀਰਾ ਰੈੱਡੀ ਨੇ ਹਾਲ ਹੀ ਵਿੱਚ ਫੀਵਰ ਡਿਜੀਟਲ ਦੇ 100 ਘੰਟੇ 100 ਸਟਾਰ ਵਿੱਚ ਉਸ ਸਮੇਂ ਦੀ ਗੱਲ ਕੀਤੀ। ਜਦੋਂ ਉਹ ਪਹਿਲੀ ਵਾਰ ਮਾਂ ਬਣੀ ਸੀ। ਸਮੀਰਾ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਲਾਕਡਾਊਨ ਨੂੰ ਲੈ ਕੇ ਮੈਂਟਲੀ ਤਿਆਰ ਸੀ ਕਿਉਂਕਿ ਉਨ੍ਹਾਂ ਨੇ ਪੋਸਟ ਪਾਰਟਮ ਡਿਪ੍ਰੈਸ਼ਨ ਦੀ ਵਜ੍ਹਾ ਨਾਲ ਖੁਦ ਨੂੰ ਡੇਢ ਸਾਲ ਤੱਕ ਕੁਆਰੰਟੀਨ ਕਰ ਲਿਆ ਸੀ। ਸਮੀਰਾ ਨੇ ਕਿਹਾ ਮੇਰੇ ਲਈ ਸਭ ਤੋਂ ਮੁਸ਼ਕਿਲ ਸਮਾਂ ਉਹ ਸੀ ਜਦੋਂ ਮੈਂ ਪਹਿਲੀ ਵਾਰ ਮਾਂ ਬਣੀ ਸੀ। ਉਸ ਸਮੇਂ ਮੈਂ ਖੁਦ ਨੂੰ ਘਰ ਵਿੱਚ ਇੱਕ ਜਾਂ 1.5 ਸਾਲ ਤੱਕ ਕੁਆਰੰਟੀਨ ਕਰ ਲਿਆ ਸੀ। ਸਮੀਰਾ ਨੇ ਕਿਹਾ ਕਿ ਉਹ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਇਨ੍ਹਾਂ ਜ਼ਿਆਦਾ ਸਮਾਂ ਨਹੀਂ ਸਪੈਂਡ ਕਰ ਪਾਈ ਸੀ ਜਿਨ੍ਹਾਂ ਇਨੀਂ ਦਿਨੀਂ ਕਰ ਰਹੀ ਹਾਂ। ਸਮੀਰਾ ਨੇ ਕਿਹਾ ਕਿ ਸਾਨੂੰ ਇਸ ਸਮੇਂ ਨੂੰ ਨੈਗੇਟਿਵ ਤੌਰ ‘ਤੇ ਨਹੀਂ ਲੈਣਾ ਚਾਹੀਦਾ।
ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਐਡ ਕਰਨ ਤੋਂ ਨਾਂਹ ਕਰ ਦਿੱਤਾ ਸੀ। ਸਮੀਰਾ ਰੈੱਡੀ ਬਾਡੀ ਸ਼ੇਮਿੰਗ ਬਾਰੇ ’ਚ ਖੁੱਲ੍ਹ ਕੇ ਬੋਲਦੀ ਰਹੀ ਹੈ। ਸਮੀਰਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀ ਰੀਅਲ ਇਮੇਜ ਫੈਨਜ਼ ਦੇ ਸਾਹਮਣੇ ਰੱਖਣ ’ਚ ਯਕੀਨ ਕਰਦੀ ਹੈ। ਉਹਨਾਂ ਦੱਸਿਆ ਸੀ ਕਿ ਦੂਜੀ ਡਲਿਵਰੀ ਤੋਂ ਬਾਅਦ ਉਸ ਦਾ ਭਾਰ ਕਿੰਨਾ ਵਧ ਗਿਆ ਸੀ ਅਤੇ ਕਿਸ ਤਰ੍ਹਾਂ ਉਸ ਨੇ ਆਪਣੇ ਪਰਿਵਾਰ ’ਚ ਆਏ ਇਸ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ।
ਸਮੀਰਾ ਨੂੰ ਹੁਣ ਤਕ ਕਈ ਭਾਰ ਘਟਾਉਣ ਵਾਲੀਆਂ ਦਵਾਈਆਂ ਅਤੇ ਤਰੀਕਿਆਂ ਦੀ ਐਡ ਦੇ ਆਫਰ ਮਿਲ ਚੁੱਕੇ ਹਨ। ਹਾਲਾਂਕਿ ਸਮੀਰਾ ਇਨ੍ਹਾਂ ਸਾਰੀਆਂ ਆਫਰਾਂ ਨੂੰ ਰਿਜੈਕਟ ਕਰਦੀ ਰਹੀ ਹੈ। ਸਮੀਰਾ ਨੇ ਦੱਸਿਆ ਕਿ ਉਸ ਨੂੰ ਇਕ ਭਾਰ ਘਟਾਉਣ ਦਵਾਈ ਦੇ ਲਈ ਐਨਡਾਰਸਮੈਂਟ ਆਫਰ ਮਿਲਿਆ ਸੀ। ਉਸ ਨੇ ਦੱਸਿਆ, ‘‘ਮੈਂ ਭਾਰ ਘੱਟ ਕਰਨ ਦੇ ਮਾਮਲੇ ’ਚ ਖੂਨ-ਪਸੀਨਾ ਇਕ ਕਰਨ ’ਚ ਯਕੀਨ ਰੱਖਦੀ ਹਾਂ’। ਮੈਂ ਦਵਾਈਆਂ ਖਾ ਕੇ ਭਾਰ ਘਟਾਉਣ ’ਚ ਯਕੀਨ ਨਹੀਂ ਕਰਦੀ ਹਾਂ ਅਤੇ ਨਾ ਹੀ ਇਹ ਸਭ ਕਰਦੀ ਹਾਂ।’’