Sara Ali Khan Video: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਵਰਕਆਊਟ ਦੌਰਾਨ ਇਕ ਵੀਡਿੳ ਸ਼ੇਅਰ ਕੀਤੀ ਹੈ।
ਸਾਰਾ ਅਲੀ ਖਾਨ ਨੇ ਆਪਣੀ ਇਸ ਵੀਡਿੳ ਨੂੰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੇ ਬਹੁਤ ਸਾਰੇ ਰਾਜ ਲਾਕ ਡਾਊਨ ਦੀ ਸਥਿਤੀ ਵਿੱਚ ਹਨ। ਸਿਰਫ ਦੇਸ਼ ਹੀ ਨਹੀਂ ਬਲਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਲੋਕਾਂ ਦੀ ਆਵਾਜਾਈ ਅਤੇ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਿਕਲਣ ‘ਤੇ ਪਾਬੰਦੀ ਲਗਾਈ ਹੋਈ ਹੈ । ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਘੱਟ ਤੋਂ ਘੱਟ ਫੈਲਣ ਤੋਂ ਰੋਕਣ। ਸਾਰਾ ਅਲੀ ਖਾਨ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿਚ ਸਾਰਾ ਘਰ ਵਿਚ ਕਸਰਤ ਕਰਦੀ ਨਜ਼ਰ ਆ ਰਹੀ ਹੈ । ਜੀ ਹਾਂ ਜਿੰਮ ਬੰਦ ਹੋਣ ਕਾਰਨ ਸਾਰਾ ਘਰ ਵਿਚ ਹੀ ਵਰਕ ਆਊਟ ਕਰ ਰਹੀ ਹੈ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸਾਰਾ ਦਾ ਭਾਰ 96 ਕਿੱਲੋ ਸੀ ਪਰ ਅੱਜ ਸਾਰਾ ਇੰਡਸਟਰੀ ਦੀ ਫਿੱਟੈਸਟ ਸੈਲੇਬਸ ਵਿੱਚੋਂ ਇੱਕ ਹੈ। ਉਹ ਅਕਸਰ ਜਿੱਮ ਦੇ ਬਾਹਰ ਸਪਾਟ ਕੀਤੀ ਜਾਂਦੀ ਹੈ। ਸਾਰਾ ਲਈ ਇੱਥੇ ਤੱਕ ਪਹੁੰਚਣਾ ਆਸਾਨ ਨਹੀਂ ਸੀ।ਉਹਨਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਸਾਰਾ ਨੇ ਚਾਰ ਮਹੀਨਿਆਂ ਵਿੱਚ 30 ਕਿੱਲੋ ਭਾਰ ਘੱਟ ਕਰ ਲਿਆ ਸੀ। ਸਾਰਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹਨਾਂ ਸਭ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਸਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।