School colleges safety guidelines: ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਦੇ ਲਾਕਡਾਊਨ ਹੋਣ ਤੋਂ ਬਾਅਦ ਸਕੂਲ ਅਤੇ ਕਾਲਜ ਜੁਲਾਈ ਵਿੱਚ ਖੁੱਲ੍ਹ ਸਕਦੇ ਹਨ ।ਹਾਲਾਂਕਿ, ਵਿਦਿਅਕ ਸੰਸਥਾ ਖੁੱਲ੍ਹਣ ‘ਤੇ ਪ੍ਰਇਮਰੀ ਕਲਾਸਾਂ ਦੇ ਵਿਦਿਆਰਥੀਆਂ ਦੇ ਸਕੂਲ ਆਉਣ ਤੋਂ ਰੋਕ ਸੰਭਵ ਹੈ । ਦਰਅਸਲ, ਛੋਟੇ ਬੱਚਿਆਂ ਲਈ ਸਮਾਜਿਕ ਦੂਰੀ ਦੇ ਨਾਲ ਸਕੂਲ ਨੂੰ ਸੰਭਾਲਣਾ ਥੋੜਾ ਮੁਸ਼ਕਿਲ ਹੈ । ਇਸ ਲਈ ਵਿਦਿਅਕ ਸੰਸਥਾਵਾਂ ਵੱਡੀਆਂ ਕਲਾਸਾਂ (ਅੱਠਵੀਂ ਤੋਂ ਬਾਰ੍ਹਵੀਂ ਜਮਾਤ) ਦੇ ਵਿਦਿਆਰਥੀਆਂ ਨਾਲ ਖੋਲ੍ਹ ਸਕਦੀਆਂ ਹਨ ।
ਵਿਦਿਅਕ ਸੰਸਥਾਵਾਂ ਖੋਲ੍ਹਣ ਲਈ ਦਾਖਲਾ ਪ੍ਰੀਖਿਆਵਾਂ ਅਤੇ ਬੋਰਡ ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਧੀਨ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸੁਰੱਖਿਆ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ । ਇਸ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਨੂੰ ਲੈ ਕੇ ਵੱਖ-ਵੱਖ ਦਿਸ਼ਾ ਨਿਰਦੇਸ਼ ਹੋਣਗੇ । ਉਮੀਦ ਕੀਤੀ ਜਾ ਰਹੀ ਹੈ ਕਿ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਅਗਲੇ ਹਫਤੇ ਤੱਕ ਇਸ ਸੁਰੱਖਿਆ ਦਿਸ਼ਾ ਨਿਰਦੇਸ਼ ਨੂੰ ਜਾਰੀ ਕਰ ਸਕਦੇ ਹਨ ।
ਸੂਤਰਾਂ ਅਨੁਸਾਰ ਪ੍ਰਾਇਮਰੀ ਜਮਾਤ ਨੂੰ ਕੋਰੋਨਾ ਬਚਾਅ ਅਧੀਨ ਕੰਮ ਘਰ ਤੋਂ ਦਿੱਤਾ ਜਾਵੇਗਾ ਜਦ ਤੱਕ ਸਥਿਤੀ ਠੀਕ ਨਹੀਂ ਹੁੰਦੀ. ਇਸ ਵਿੱਚ ਅਧਿਆਪਕ ਹਰ ਰੋਜ਼ ਮਾਪਿਆਂ ਨੂੰ ਘਰੇਲੂ ਕੰਮ ਵਜੋਂ ਵਿਹਾਰਕ ਕੰਮ ਦੇਣਗੇ । ਵਿਦਿਆਰਥੀਆਂ ਦੀ ਰਚਨਾਤਮਕਤਾ ‘ਤੇ ਜ਼ੋਰ ਦਿੱਤਾ ਜਾਵੇਗਾ । ਮੰਤਰਾਲੇ ਦੁਆਰਾ ਜਾਰੀ ਕੀਤੇ ਜਾ ਰਹੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਵਿੱਚ ਰਾਜ ਸਰਕਾਰਾਂ ਵੱਲੋਂ ਹੋਰ ਸੋਧ ਕੀਤੀ ਜਾਵੇਗੀ । ਇਸਦੇ ਲਈ ਸਕੂਲਾਂ ਵਿੱਚ ਥਰਮਲ ਸਕੈਨਰ ਲੱਗਣਗੇ. ਵਿਦਿਅਕ ਸੰਸਥਾ ਖੋਲ੍ਹਣ ਤੋਂ ਪਹਿਲਾਂ ਅਧਿਆਪਕਾਂ ਨੂੰ ਥਰਮਲ ਸਕੈਨਰ ਵਰਤਣ, ਸਮਾਜਿਕ ਦੂਰੀ ਨਾਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਰਹਿਣ, ਬੈਠਣ, ਖਾਣ ਆਦਿ ਦੀ ਸਿਖਲਾਈ ਵੀ ਦਿੱਤੀ ਜਾਵੇਗੀ ।
ਸਿਰਫ ਇੱਕ ਵਿਦਿਆਰਥੀ ਕਲਾਸ ਵਿੱਚ ਬੈਂਚ ‘ਤੇ ਬੈਠੇਗਾ ਜਾਂ ਫਿਰ ਤਿੰਨ ਵਾਲੇ ਸਿਟਿੰਗ ਪਲਾਨ ਵਿੱਚ ਵਿਚਾਲੇ ਦੀ ਸੀਟ ਖਾਲੀ ਰਹੇਗੀ । ਦੱਸ ਦੇਈਏ ਕਿ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਅਧਿਆਪਕ ਜਾਂ ਵਰਕਰ ਹਰ ਕੋਈ ਮਾਸਕ ਅਤੇ ਦਸਤਾਨੇ ਪਾ ਕੇ ਆਵੇਗਾ । ਕੋਰੋਨਾ ਬਚਾਅ ਦਿਸ਼ਾ-ਨਿਰਦੇਸ਼ਾਂ ਨੂੰ ਕੰਟੀਨ, ਕੋਰੀਡੋਰ, ਕਲਾਸਰੂਮ, ਲਾਇਬ੍ਰੇਰੀ ਅਤੇ ਇੱਥੋਂ ਤਕ ਕਿ ਟਾਇਲਟ ਰੂਮ ਦੇ ਬਾਹਰ ਵੀ ਸਥਾਪਿਤ ਕੀਤਾ ਜਾਵੇਗਾ. ਸੀਸੀਟੀਵੀ ਵਿਦਿਆਰਥੀਆਂ ਦੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਜਾਂਚ ਕਰੇਗਾ ।