ਹਰਿਆਣਾ ‘ਚ ਬਦਮਾਸ਼ ਬੇਖੌਫ ਹੁੰਦੇ ਨਜ਼ਰ ਆ ਰਹੇ ਹਨ। ਜੀਂਦ ਦੇ ਇੱਕ ਨਿੱਜੀ ਸਕੂਲ ਸੰਚਾਲਕ ਦੀ ਪਿੰਡ ਵਿਚ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਉਚਾਣਾ ਕਲਾਂ ਕਸਬੇ ਦੇ ਅਲੀਪੁਰ ਪਿੰਡ ਦੀ ਹੈ।
ਮ੍ਰਿਤਕ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ ਜੋ ਪਿੰਡ ‘ਚ ਹੀ ਲਗਭਗ 25 ਸਾਲਾਂ ਤੋਂ ਸਕੂਲ ਚਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਨੂੰ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਘਰ ਤੋਂ ਘੁੰਮਣ ਲਈ ਨਿਕਲਿਆ ਸੀ ਕਿ ਇਹ ਹਾਦਸਾ ਵਾਪਰ ਗਿਆ। ਹੋਰ ਜਾਣਕਾਰੀ ਦਿੰਦਿਆਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ 2 ਸਾਲ ਪਹਿਲਾਂ ਮ੍ਰਿਤਕ ਦੇ ਬੇਟੇ ਦਾ ਵੀ ਰੋਹਤਕ ‘ਚ ਕਿਸੇ ਨੇ ਚਾਕੂਆਂ ਨਾਲ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਬੇਟੇ ਦੇ ਉਸ ਕੇਸ ‘ਚ ਸਕੂਲ ਸੰਚਾਲਕ ਗਵਾਹ ਸੀ, ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਇਸੇ ਕਾਰਨ ਉਸ ਦੀ ਹੱਤਿਆ ਕਰ ਦਿੱਤੀ ਗਈ। 3 ਸਾਲ ਦੇ ਅੰਦਰ-ਅੰਦਰ ਦੋਵੇਂ ਪਿਓ-ਪੁੱਤਰ ਦੀ ਹੱਤਿਆ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝੱਟਕਾ, ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ
ਹੁਣ ਇਨਸਾਫ ਲਈ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਸੜਕ ‘ਤੇ ਰੱਖ ਕੇ ਜਾਮ ਲਗਾਇਆ ਗਿਆ ਹੈ। ਜੀਂਦ ਤੋਂ ਪੰਜਾਬ ਜਾਣ ਵਾਲੇ ਨੈਸ਼ਨਲ ਹਾਈਵੇ ਦੀ ਰੋਡ ‘ਤੇ ਡੈੱਡਬਾਡੀ ਰੱਖ ਕੇ ਜਾਮ ਕਰ ਦਿੱਤਾ ਗਿਆ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਅਸੀਂ ਧਰਨਾ ਨਹੀਂ ਚੁੱਕਾਂਗੇ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਦੁਬਈ ’ਚ ਵਾਪਰਿਆ ਦਰਦਨਾਕ ਹਾਦਸਾ, ਕਈ ਟਰਾਲਿਆਂ ਦੀ ਆਪਸੀ ਟੱਕਰ ’ਚ ਜਿਊਂਦਾ ਸੜਿਆ ਰੂਪਨਗਰ ਦਾ ਨੌਜਵਾਨ