Shehnaz Gill video Viral: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਾਕਡਾਊਨ ਦੀ ਵਜ੍ਹਾ ਕਰਕੇ ਘਰ ਵਿੱਚ ਬੰਦ ਹੈ। ਘਰ ਵਿੱਚ ਬੈਠੇ ਬੈਠੇ ਸ਼ਹਿਨਾਜ਼ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਸਿਧਾਰਥ ਸ਼ੁਕਲਾ ਵੀ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।ਬੀਹਾਈਂਡ ਦਾ ਸੀਨ ਵਾਲਾ ਇਹ ਵੀਡੀਓ ਹਾਲ ਹੀ ‘ਚ ਆਏ ‘ਭੁਲਾ ਦੂੰਗਾ’ ਗੀਤ ਦਾ ਹੈ । ਦਰਸ਼ਨ ਰਾਵਲ ਦੀ ਆਵਾਜ਼ ‘ਚ ਆਏ ਇਸ ਗੀਤ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਅਦਾਕਾਰੀ ਕੀਤੀ ਸੀ । ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਜਿਸਦੇ ਚੱਲਦੇ ਫੈਨਜ਼ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਪਰਦੇ ‘ਤੇ ਦੇਖਣਾ ਚਾਹੁੰਦੇ ਨੇ ।
ਦੱਸ ਦੇਈਏ ਕਿ ਬਿੱਗ ਬੌਸ ਵਿੱਚ ਸ਼ਹਿਨਾਜ਼ ਦੇ ਇਸ ਅੰਦਾਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਸੀ। ਉਸ ਦੇ ਇਸ ਕਿਊਟ ਵਿਵਹਾਰ ਦੀ ਵਜ੍ਹਾ ਨਾਲ ਫੈਨਜ਼ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਵੈਸੇ ਸ਼ੋਅ ਵਿੱਚ ਸ਼ਹਿਨਾਜ਼, ਸਿਧਾਰਥ ਸ਼ੁਕਲਾ ਦੇ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਵੀ ਕਾਫੀ ਸੁਰਖੀਆ ਵਿੱਚ ਸੀ। ਸ਼ੋਅ ਵਿੱਚ ਸ਼ਹਿਨਾਜ਼ ਨੇ ਕਈ ਵਾਰ ਸਿਧਾਰਥ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਪਰ ਸਿਧਾਰਥ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਵਧੀਆ ਦੋਸਤ ਦੱਸਿਆ ਹੈ। ਸ਼ੇਫਾਲੀ ਜ਼ਰੀਵਾਲਾ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਕਿਹਾ ਸੀ
ਮੈਂ ਇਹ ਗੱਲ ਹਮੇਸ਼ਾ ਤੋਂ ਕਹਿੰਦੀ ਹਾਂ ਕਿਉਂਕਿ ਮੈਂ ਸਿੱਧਾਰਥ ਨੂੰ ਜਾਣਦੀ ਹਾਂ ਉਹ ਸ਼ਹਿਨਾਜ਼ ਗਿੱਲ ਨਾਲ ਪਿਆਰ ਕਰਦਾ ਹੈ ਉਹ ਉਸ ਨੂੰ ਬੱਚਾ ਸਮਝ ਕੇ ਇੱਕ ਦੋਸਤ ਵਾਲਾ ਪਿਆਰ ਕਰਦਾ ਹੈ। ਪਰ ਸ਼ਹਿਨਾਜ਼ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਕਦੋਂ ਸੱਚ ਵਿੱਚ ਸਿਧਾਰਥ ਨਾਲ ਪਿਆਰ ਕਰਨ ਲੱਗੀ। ਇਸ ਗੱਲ ਦਾ ਅਹਿਸਾਸ ਉਨ੍ਹਾਂ ਨੂੰ ਸਲਮਾਨ ਖਾਨ ਨੇ ਕਰਵਾਇਆ ਸੀ।ਸ਼ੇਫਾਲੀ ਨੇ ਕਿਹਾ ਸੀ ਦੇਖੋ ਦੋ ਦੋਸਤਾਂ ਵਿੱਚ ਵੀ ਪਿਆਰ ਹੁੰਦਾ ਹੈ। ਉਨ੍ਹਾਂ ਦੀ ਕੈਮਿਸਟਰੀ ਜਿਵੇਂ ਬਿੱਗ ਬੌਸ ਦੇ ਅੰਦਰ ਸੀ ਉਸੇ ਤਰ੍ਹਾਂ ਹੀ ਬਾਹਰ ਹੈ।