shehnaz jassi sorry release:ਜੱਸੀ ਗਿੱਲ ਅਤੇ ਸ਼ਹਿਨਾਜ ਗਿੱਲ ਦਾ ਬ੍ਰੇਕਅੱਪ ਸਾਂਗ ‘ ਕਹਿ ਗਈ ਸਾਰੀ’ਰਿਲੀਜ਼ ਹੋ ਗਿਆ ਹੈ।ਗੀਤ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਹੈ।ਗੀਤ ਦੀ ਸ਼ੁਰੂਆਤ ਸ਼ਹਿਨਾਜ ਅਤੇ ਜੱਸੀ ਦੀ ਗੱਲਬਾਤ ਨਾਲ ਹੁੰਦੀ ਹੈ। ਜਿੱਥੇ ਸ਼ਹਿਨਾਜ ਜੱਸੀ ਨਾਲ ਬ੍ਰੇਕਅੱਪ ਕਰਦੀ ਹੈ।ਇੱਕ ਦੂਜੇ ਤੋਂ ਅਲੱਗ ਹੋ ਕੇ ਦੋਵੇਂ ਹੀ ਕਾਫੀ ਦੁੱਖੀ ਹਨ। ਵੀਡੀਓ ਵਿੱਚ ਦੋਹਾਂ ਦੇ ਇਮੋਸ਼ਨਜ਼ ਸਾਫ ਦਿਖਾਈ ਦੇ ਰਹੇ ਹਨ।ਗੀਤ ਇਸ ਦੇ ਨਾਲ ਹੀ ਇਮੋਸ਼ਨਲੀ ਕਨੈਕਟ ਕਰਦਾ ਹੈ।ਸੋਸ਼ਲ ਮੀਡੀਆ ਤੇ ਵੀ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਹਾਲਾਂਕਿ ਜਿਆਦਾਤਰ ਵੀਡੀਓ ਵਿੱਚ ਜੱਸੀ ਅਤੇ ਸ਼ਹਿਨਾਜ ਦੇ ਤਸਵੀਰਾਂ ਦਾ ਇਸਤੇਮਾਲ ਹੋਇਆ ਹੈ।ਦਰਅਸਲ,ਲਾਕਡਾਊਨ ਦੇ ਕਾਰਨ ਦੋਵੇਂ ਇਕੱਠੇ ਨੂੰ ਸ਼ੂਟ ਨਹੀਂ ਕਰ ਸਕਦੇ ਸੀ।ਇਸਲਈ ਅਲੱਗ-ਅਲੱਗ ਜਿੰਨਾ ਸ਼ੂਟ ਕਰ ਪਾਏ ਓਨਾ ਕੀਤਾ।ਇਸਦੇ ਨਾਲ ਉਨ੍ਹਾਂ ਨੇ ਉਨ੍ਹਾਂ ਨੇ ਤਸਵੀਰਾਂ ਦਾ ਇਸਤੇਮਾਲ ਕੀਤਾ ਹੈ।ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ ਅਤੇ Nirmaan ਨੇ ਗੀਤ ਦੇ ਲਿਰਿਕਸ ਲਿਖੇ ਹਨ।ਦੱਸ ਦੇਈੇਏ ਕਿ ਵੀਡੀਓ ਦੇ ਆਖਿਰ ਵਿੱਚ ਜੱਸੀ ਅਤੇ ਸ਼ਹਿਨਾਜ ਜਲਦ ਹੀ ਫੁਲ ਵੀਡੀਓ ਲੈ ਕੇ ਆਉਣ ਦਾ ਵਾਅਦਾ ਵੀ ਕਰਦੇ ਹਨ।
ਦੱਸ ਦੇਈਏ ਕਿ ਸ਼ਹਿਨਾਜ ਗਿੱਲ ਨੇ ਬਿਗ ਬੌਸ 13 ਵਿੱਚ ਲੋਕਾਂ ਨੂੰ ਖੂਬ ਐਂਟਰਟੇਨਮੈਂਟ ਕੀਤਾ।ਬਿਗ ਬੌਸ ਵਿੱੱਚ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ ਦੀ ਜੋੜੀ ਕਾਫੀ ਪਸੰਦ ਕੀਤੀ ਗਈ।ਦੋਹਾਂ ਦਾ ਬਾਂਡ ਫੈਨਜ਼ ਨੂੰ ਖੂਬ ਪਸੰਦ ਆਇਆ।ਸੋਸ਼ਲ ਮੀਡੀਆ ਤੇ ਸਿਡਨਾਜ਼ ਟ੍ਰੈਂਡ ਕਰਨ ਲੱਗਿਆ।ਸ਼ਹਿਨਾਜ ਬਿਗ ਬੌਸ ਤੋਂ ਬਾਅਦ ਮੁਝਸੇ ਸ਼ਾਦੀ ਕਰੋਗੇ ਵਿੱਚ ਹਿੱਸਾ ਲਿਆ ਸੀ।ਇਸ ਸ਼ੋਅ ਵਿੱਚ ਪਾਰਸ ਛਾਬੜਾ ਵੀ ਸਨ।ਇਸਦੇ ਨਾਲ ਸ਼ਹਿਨਾਜ ਗਿੱਲ, ਸਿਧਾਰਥ ਸ਼ੁਕਲਾ ਦੇ ਨਾਲ ਮਿਊਜਿਕ ਵੀਡੀਓ ‘ ਭੁਲਾ ਦੁੰਗਾ’ਵਿੱਚ ਨਜ਼ਰ ਆਈ ਸੀ।ਦੋਹਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।
ਉੱਥੇ ਹੀ ਜੱਸੀ ਗਿੱਲ ਫੇਮਸ ਪੰਜਾਬੀ ਸਿੰਗਰ ਹਨ। ਉਹ ਕਈ ਹਿੱਟ ਗੀਤ ਗਾ ਚੁੱਕੇ ਹਨ।ਜੱਸੀ ਗਿੱਲ ਬਾਲੀਵੁਡ ਡੈਬਿਊ ਕਰ ਚੁੱਕੇ ਹਨ।ਉਹ ਕੰਗਨਾ ਰਣੌਤ ਦੇ ਨਾਲ ਫਿਲਮ ਪੰਗਾ ਵਿੱਚ ਨਜ਼ਰ ਆਏ ਸਨ।ਫਿਲਮ ਵਿੱਚ ਉਹ ਕੰਗਨਾ ਰਣੌਤ ਦੇ ਪਤੀ ਦੇ ਰੋਲ ਵਿੱਚ ਸਨ। ਫਿਲਮ ਦੇ ਪ੍ਰਮੋਸ਼ਨ ਦੇ ਲਈ ਜੱਸੀ ਅਤੇ ਕੰਗਨਾ ਬਿੱਗ ਬੌਸ ਦੇ ਘਰ ਵਿੱਚ ਵੀ ਪਹੁੰਚੇ ਸਨ।ਇੱਥੇ ਜੱਸੀ ਨੇ ਸ਼ਹਿਨਾਜ ਦੇ ਲਈ ਹੌਲੀ-ਹੌਲੀ ਗੀਤ ਵੀ ਗਾਇਆ ਸੀ।