shramik special trains: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਹੋਏ ਲਾਕਡਾਊਨ ਵਿੱਚ ਲੱਖਾਂ ਮਜ਼ਦੂਰ ਫਸੇ ਹੋਏ ਸਨ । ਹੁਣ ਸਪੇਸ਼ਨ ਟ੍ਰੇਨਾਂ ਰਾਹੀਂ ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਹੋ ਰਹੀ ਹੈ । ਲਾਕਡਾਊਨ ਦੌਰਾਨ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰੇਲਵੇ ਨੇ ਹੁਣ ਮਜ਼ਦੂਰ ਸਪੈਸ਼ਨ ਟ੍ਰੇਨ ਵਿੱਚ 1200 ਦੀ ਥਾਂ 1700 ਯਾਤਰੀਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ । ਜਿਸ ਵਿੱਚ ਰੇਲਵੇ ਵਲੋਂ ਜਾਰੀ ਆਦੇਸ਼ ਵਿੱਚ ਰੇਲਵੇ ਜ਼ੋਨਾਂ ਨੂੰ ਸਬੰਧਿਤ ਸੂਬਿਆਂ ਵਿੱਚ ਮੰਜ਼ਿਲ ਤੋਂ ਇਲਾਵਾ 3 ਥਾਵਾਂ ‘ਤੇ ਟ੍ਰੇਨਾਂ ਨੂੰ ਠਹਿਰਾਉਣ ਲਈ ਕਿਹਾ ਗਿਆ ਹੈ ।
ਦਰਅਸਲ, ਰੇਲਵੇ ਵੱਲੋਂ ਇਹ ਫੈਸਲਾ ਸੂਬਾ ਸਰਕਾਰਾਂ ਦੀ ਅਪੀਲ ‘ਤੇ ਲਿਆ ਗਿਆ ਹੈ । ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟ੍ਰੇਨ ਵਿੱਚ ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰੱਥਾ ਉਸ ਵਿੱਚ ਮੌਜੂਦ ਸਲੀਪਰ ਸੀਟਾਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ । ਮਜ਼ਦੂਰ ਸਪੈਸ਼ਲ ਟ੍ਰੇਨਾਂ ਵਿੱਚ 24 ਡੱਬੇ ਹਨ ਅਤੇ ਹਰੇਕ ਡੱਬੇ ਵਿੱਚ 72 ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰੱਥਾ ਹੈ । ਸਮਾਜਿਕ ਮੇਲ-ਮਿਲਾਪ ਤੋਂ ਦੂਰੀ ਦੇ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਮੌਜੂਦਾ ਸਮੇਂ ਵਿੱਚ ਹਰੇਕ ਡੱਬੇ ਵਿੱਚ 54 ਯਾਤਰੀਆਂ ਨੂੰ ਲੈ ਕੇ ਲਿਜਾਇਆ ਜਾ ਰਿਹਾ ਹੈ ।
ਦੱਸ ਦੇਈਏ ਕਿ ਭਾਰਤੀ ਰੇਲਵੇ ਵੱਲੋਂ 1 ਮਈ ਤੋਂ ਹੁਣ ਤੱਕ 5 ਲੱਖ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਗਿਆ ਹੈ । ਇਸ ਸਬੰਧੀ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਕੋਲ ਰੋਜ਼ਾਨਾ 300 ਟਰੇਨਾਂ ਚਲਾਉਣ ਦੀ ਸਮਰੱਥਾ ਹੈ ਅਤੇ ਅਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਚਾਹੁੰਦੇ ਹਾਂ । ਅਗਲੇ ਕੁਝ ਦਿਨਾਂ ਵਿਚ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾਵੇ, ਇਸ ਲਈ ਅਸੀਂ ਸੂਬਿਆਂ ਨੂੰ ਮਨਜ਼ੂਰੀ ਭੇਜਣ ਨੂੰ ਕਿਹਾ ਹੈ ।