sidhumoosewala firing case highcourt:ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਸਿੱਧੂ ਮੂਸੇ ਵਾਲਾ ਵੱਲੋਂ ਏ. ਕੇ. 47 ਨਾਲ ਕੀਤੇ ਫਾਇਰਿੰਗ ਦਾ ਅਸਰ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਚੁੱਕਾ ਹੈ। ਪੰਜਾਬ ਦੇ ਸੋਸ਼ਲ ਐਕਟਿਵਿਸਟਾਂ ਐਡਵੋਕੇਟ ਹਾਕਮ ਸਿੰਘ ਚੰਡੀਗੜ੍ਹ, ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ, ਸਿਮਰਨਜੀਤ ਕੌਰ ਗਿੱਲ ਅਤੇ ਅਮਰਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲਾ ਵੱਲੋਂ ਸੰਗਰੂਰ ਅਤੇ ਬਰਨਾਲਾ ਜਿਲਿਆਂ ਵਿੱਚ ਕੀਤੀ ਫਾਇਰਿੰਗ ਦੇ ਮਾਮਲੇ ਦੀ ਜਾਂਚ ਸਪੈਸ਼ਲ ਇੱਨਵੈਸਟੀਗੇਸ਼ਨ ਟੀਮ ਤੋੰ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਸ ਤੋਂ ਇਲਾਵਾ ਕਈ ਹੋਰ ਪੁਲਸ ਅਫਸਰਾਂ ਕਰਮਚਾਰੀਆਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕਰਨ ਦੇ ਨਾਲ ਨਾਲ ਇਹਨਾਂ ਅੈਕਟੀਵਿਸਟਾਂ ਨੂੰ ਬਤੌਰ ਸ਼ਿਕਾਇਤਕਰਤਾ ਵਿਚਾਰਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਾ ਦੇਈਏ ਕਿ ਇਹਨਾਂ ਅੈਕਟੀਵਿਸਟਾਂ ਨੇ ਸਿੱਧੂ ਮੂਸੇ ਵਾਲਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੁਆਰਾ ਕੀਤੀ ਜਾ ਰਹੀ ਢਿੱਲੀ ਕਾਰਵਾਈ ਨੂੰ ਲੁਕਣ ਮੀਚੀ ਦਾ ਨਾਮ ਦਿੱਤਾ ਹੈ।
ਜਾਣਾਕਾਰੀ ਮੁਤਾਬਿਕ ਸਿੱਧੂ ਮੂਸੇ ਵਾਲਾ ਖਿਲਾਫ ਤਿੰਨ ਮਾਮਲੇ ਦਰਜ ਹੋ ਚੁੱਕੇ ਹਨ। ਜਿਹਨਾ ‘ਚੋਂ ਇੱਕ ਜਿਲਾ ਬਰਨਾਲਾ ਦੇ ਧਨੌਲਾ ਥਾਣੇ ਵਿੱਚ, ਦੂਜਾ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਉਨ ਕਰਕੇ ਮਾਨਸਾ ਦੇ ਥਾਣਾ ਸਦਰ ਵਿੱਚ ਅਤੇ ਤੀਜਾ ਸੰਗਰੂਰ ਜਿਲ੍ਹੇ ਦੇ ਥਾਣਾ ਸਦਰ ਧੂਰੀ ਵਿੱਚ ਦਰਜ ਹੈ।ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸਿੱਧੂ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰ ਹਿੱਟ ਸਾਬਿਤ ਹੋਏ ਹਨ।