Singer Sidhu Musewala disappears due : ਪਿੰਡ ਮੂਸਾ ਦਾ ਵਸਨੀਕ ਗਾਇਕ ਸਿੱਧੂ ਮੂਸੇਵਾਲਾ ਮਿਲ ਨਹੀਂ ਰਿਹਾ ਜਦੋਂ ਕਿ ਪੁਲਿਸ ਵੱਲੋਂ ਉਸ ਉੱਤੇ ਵੱਖ-ਵੱਖ ਆਰਟਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਸਿੱਧੂ ਮੂਸੇ ਵਾਲਾ ਖਿਲਾਫ ਮਾਨਸਾ ਪੁਲਿਸ ਵੱਲੋਂ ਨਹੀਂ ਬਲਕਿ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਇੱਕ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਕ ਸਬ ਇੰਸਪੈਕਟਰ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਅਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਸਨ।
ਉਪਰੋਕਤ ਦੋਵੇਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਸਿੱਧੂ ਮਿਲ ਨਹੀਂ ਰਿਹਾ ਅਤੇ ਪੁਲਿਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਲੁੱਕ ਛਿਪ ਰਿਹਾ ਹੈ। ਬਾਹਰੀ ਤੌਰ ‘ਤੇ ਉਨ੍ਹਾਂ ਦੀ ਅਗਾਊ ਜ਼ਮਾਨਤ ਲਈ ਵਕੀਲਾਂ ਨਾਲ ਸੰਪਰਕ ਕਰ ਰਿਹਾ ਹੈ। ਜਿਵੇਂ ਹੀ ਪੁਲਿਸ ਸਿੱਧੂ ਦੇ ਪਿੰਡ ਮੂਸੇ ਵਿਚ ਉਸ ਦੇ ਘਰ ਪਹੁੰਚੀ, ਤਾਂ ਉਸ ਦੇ ਘਰ ਤਾਲਾ ਲੱਗਿਆ ਹੋਇਆ ਸੀ। ਸੰਗਰੂਰ ਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖਿਲਾਫ ਦਰਜ ਦੋਵਾਂ ਐੱਫ. ਆਈ. ਆਰਜ ਵਿਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ।
ਉੱਥੇ ਮੂਸਾ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿੱਧੂ ਕੱਲ੍ਹ ਤੱਕ ਘਰ ਸੀ, ਪਰ ਉਹ ਪੁਲਿਸ ਨੂੰ ਨਹੀਂ ਮਿਲ ਰਿਹਾ। ਇਸ ਪੰਜਾਬੀ ਗਾਇਕ ਦਾ ਇੱਕ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿਧੂ ਮੂਸੇਵਾਲਾ ਪੁਲਿਸ ਦੀ ਨਜ਼ਰ ਵਿਚ ਆਇਆ ਅਤੇ ਉਸ ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ। ਇਸ ਦੇ ਤਹਿਤ ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੱਕ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।