‘ਏਕਤਾ ਮਤਾ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਕਿਸਾਨਾਂ ਨੇ ਐਮਰਜੈਂਸੀ ਮੀਟਿੰਗ ਸੱਦ ਲਈ ਹੈ ਜਿਸ ਵਿਚ ‘ਏਕੇ’ ਉਤੇ ਮੋਹਰ ਲੱਗੇਗੀ। ਸੰਯੁਕਤ ਕਿਸਾਨ ਮੋਰਚੇ ਦੀ ਸ਼ੰਭੂ-ਖਨੌਰੀ ਦੇ ਕਿਸਾਨਾਂ ਨਾਲ ਪਾਤੜਾਂ ‘ਚ ਮੀਟਿੰਗ ਹੋਵੇਗੀ । 6 ਮੈਂਬਰੀ ਤਾਲਮੇਲ ਕਮੇਟੀ ਨਾਲ ਮੀਟਿੰਗ ‘ਚ ਦੋਵੇਂ ਫੋਰਮਾਂ ਦੇ 5-5 ਕਿਸਾਨ ਸ਼ਾਮਿਲ ਹੋਣਗੇ । ਮੀਟਿੰਗ ਵਿਚ ਕਿਸਾਨ ਅੰਦੋਲਨ ਲਈ SKM ਦੇ ਸਮਰਥਨ ‘ਤੇ ਚਰਚਾ ਹੋਵੇਗੀ।
ਜੇਕਰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਮਿਲਿਆ ਤਾਂ ਇਹ ਅੰਦੋਲਨ ਵੱਡਾ ਹੋ ਸਕਦਾ ਹੈ ਕਿਉਂਕਿ SKM ਅਧੀਨ ਲਗਭਗ 40 ਜਥੇਬੰਦੀਆਂ ਹਨ। ਉਹ ਸਾਰੀਆਂ ਇਸ ਅੰਦੋਲਨ ਦਾ ਹਿੱਸਾ ਹੋਣਗੀਆਂ। ਨਾਲ ਹੀ ਇਹ ਸੰਘਰਸ਼ ਪੰਜਾਬ ਤੋਂ ਨਿਕਲ ਕੇ ਹੋਰਨਾਂ ਸੂਬਿਆਂ ਵਿਚ ਵੀ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀ ਮੁੰਡਾ ਕੈਨੇਡਾ ‘ਚ ਹੋਇਆ ਹਾ.ਦ.ਸੇ ਦਾ ਸ਼ਿਕਾਰ, ਗੱਡੀ ਦੀ ਸਨਰੂਫ ‘ਚੋਂ ਬਾਹਰ ਡਿ/ਗਣ ਨਾਲ ਗਈ ਜਾ.ਨ
ਦੱਸ ਦੇਈਏ ਕਿ ਫਸਲਾਂ ‘ਤੇ MSP ਦੀ ਗਾਰੰਟੀ ਸਣੇ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ‘ਤੇ ਬੈਠੇ ਹੋਏ 49 ਦਿਨ ਹੋ ਗਏ ਹਨ। ਡਾਕਟਰਾਂ ਮੁਤਾਬਕ ਹੁਣ ਉਨ੍ਹਾਂ ਦਾ ਮਾਸ ਸਿਕੁੜਣਾ ਸ਼ੁਰੂ ਹੋ ਗਿਆ ਹੈ ਜੋ ਕਿ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਦਾ ਸਰੀਰ ਖੁਦ ਨੂੰ ਹੀ ਖਾ ਰਿਹਾ ਹੈ ਤੇ ਇਸ ਦੀ ਭਰਪਾਈ ਦੁਬਾਰਾ ਨਹੀਂ ਹੋਵੇਗੀ। ਡੱਲੇਵਾਲ ਮੈਡੀਕਲ ਸਹੂਲਤ ਨਹੀਂ ਲੈ ਰਹੇ ਹਨ ਤੇ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਵੀ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: