ਰਾਏਕੋਟ ਅਧੀਨ ਪੈਂਦੇ ਗੁਰੂਸਰ ਨਾਲ ਲੱਗਦੇ ਪਿੰਡ ਅਕਾਲਗੜ੍ਹ ਦਾ ਫੌਜੀ ਜਵਾਨ ਬਲਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਜੰਮੂ ਕਸ਼ਮੀਰ ਦੇ ਕੰਟਰੋਲ ਰੇਖਾ ‘ਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਸਰਕਾਰੀ ਸਨਮਾਨਾਂ ਨਾਲ ਬਲਬੀਰ ਸਿੰਘ ਦਾ ਸਸਕਾਰ ਕੀਤਾ ਗਿਆ।
ਇਕਲੌਤੇ ਪੁੱਤ ਦੇ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਉਸ ਦੇ ਸਸਕਾਰ ਮੌਕੇ ਪਹੁੰਚੇ ਸਨ। ਮਾਪਿਆਂ ਦੇ ਇਕੌਲਤੇ ਪੁੱਤ ਦੀ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਸ਼ਹੀਦ ਜਵਾਨ ਦੀ ਮਾਂ ਸਵਰਨਜੀਤ ਕੌਰ ਤੇ ਭੈਣ ਜਸਵੀਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਹਰ ਇਕ ਦੀਆਂ ਅੱਖਾਂ ਨਮ ਸਨ।
ਇਹ ਵੀ ਪੜ੍ਹੋ : ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ, ਕਾਰ ਚਾਲਕ ਨੇ ਫੜ੍ਹੀ ਲਾਉਣ ਵਾਲੇ ਨੌਜਵਾਨ ਨਾਲ ਕੀਤੀ ਕੁੱਟਮਾਰ
ਦੱਸ ਦੇਈਏ ਕਿ ਸ਼ਹੀਦ ਬਲਬੀਰ ਸਿੰਘ ਅਜੇ ਕੁਆਰਾ ਸੀ ਤੇ 10 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। 3 ਦਿਨ ਪਹਿਲਾਂ ਹੀ ਬਲਬੀਰ ਸਿੰਘ ਦੀ ਆਪਣੀ ਮਾਂ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਅਗਲੇ ਹਫਤੇ ਘਰ ਆਉਣ ਬਾਰੇ ਵੀ ਦੱਸਿਆ ਸੀ ਪਰ ਇਸ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ ਤੇ ਉਹ ਸ਼ਹੀਦ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: