ਸ਼ੰਭੂ ਬਾਰਡਰ ‘ਤੇ ਮੌਜੂਦ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਅੱਜ ਇਕ ਵਾਰ ਫਿਰ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਿਸ ਦੇ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਖਨੌਰੀ ਬਾਰਡਰ ‘ਤੇ ਪੰਜਾਬੀ ਅਦਾਕਾਰ ਸੋਨੀਆ ਮਾਨ ਵੀ ਪਹੁੰਚੀ ਪਰ ਇਥੇ ਅੱਥਰੂ ਗੈਸ ਦੇ ਧੂੰਏਂ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਧੂੰਏਂ ਕਾਰਨ ਸੋਨੀਆ ਮਾਨ ਲਗਾਤਾਰ ਖਾਸੀ ਕਰ ਰਹੀ ਸੀ। ਸੋਨੀਆ ਮਾਨ ਨੇ ਦੱਸਿਆ ਕਿ ਉਥੇ ਮਾਹੌਲ ਸ਼ਾਂਤੀਪੂਰਨ ਸੀ ਕਿ ਅਚਾਨਕ ਪੁਲਿਸ ਵੱਲੋਂ ਪਹਿਲਾਂ ਤਾਂ ਪਾਣੀ ਦੀਆਂ ਬੌਛਾਰਾਂ ਮਾਰੀਆਂ ਗਈਆਂ ਜਿਸ ਨਾਲ ਅੱਖਾਂ ਵਿਚ ਜਲਨ ਹੋਣ ਲੱਗੀ ਤੇ ਸਾਹ ਲੈਣ ਵਿਚ ਵੀ ਮੁਸ਼ਕਲ ਆਉਣ ਲੱਗੀ। ਇਸ ਦੇ ਬਾਅਦ ਅੱਥਰੂ ਗੈਸ ਦੇ ਗੋਲਿਆਂ ਨਾਲ ਵੀ ਤਬੀਅਤ ਵਿਗੜਨ ਲੱਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਟੋਹਾਣਾ ਬਾਰਡਰ ’ਤੇ ਤਾਇਨਾਤ SI ਦੀ ਮੌ.ਤ, ਸਿਹਤ ਵਿਗੜਨ ਮਗਰੋਂ ਤੋੜਿਆ ਦ.ਮ
ਦੱਸ ਦੇਈਏ ਕਿ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਟੀਕਰੀ, ਸਿੰਘੂ ਤੇ ਗਾਜੀਪੁਰ ਸਰਹੱਦਾਂ ‘ਤੇ ਸਖਤ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।