sonu help odissa girls:ਦੇਸ਼ ਭਰ ਵਿੱਚ ਕਈ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਲਾਕਡਾਊਨ ਵਿੱਚ ਕੇਰਲ ਵਿੱਚ ਫਸੀਆਂ ਓਡੀਸ਼ਾ ਦੀਆਂ 177 ਕੁੜੀਆਂ ਨੂੰ ਉੱਥੋਂ ਏਅਰ ਲਿਫਟ ਕਰਵਾਇਆ ਹੈ। ਰਾਜ ਸਭਾ ਸੰਸਦ ਅਮਰ ਪਟਨਾਇਕ ਨੇ ਸ਼ੁੱਕਰਵਾਰ ਨੂੰ ਸੋਨੂੰ ਦੁਆਰਾ ਲੜਕੀਆਂ ਨੂੰ ਏਅਰਲਿਫਟ ਕਰਨ ਦੀ ਪਹਿਲ ਦੇ ਬਾਰੇ ਵਿਚ ਟਵੀਟ ਕੀਤਾ।ਉਨ੍ਹਾਂ ਨੇ ਟਵੀਟ ਕੀਤਾ ਸੋਨੂੰ ਸੂਦ ਜੀ ਤੁਹਾਡੇ ਦੁਆਰਾ ਕੁੜੀਆਂ ਨੂੰ ਕੇਰਲ ਤੋਂ ਸੁਰੱਖਿਅਤ ਵਾਪਸ ਭੇਜਣ ਵਿੱਚ ਮਦਦ ਕਰਨਾ ਬਹੁਤ ਵਧੀਆ ਹੈ। ਇਹ ਸਾਰਾ ਕ੍ਰੈਡਿਟ ਤੁਹਾਡੇ ਦੁਆਰਾ ਕੀਤੇ ਗਏ ਪਰਿਆਸ ਨੂੰ ਜਾਂਦਾ ਹੈ।ਓੜੀਸ਼ਾ ਦੀਆਂ ਰਹਿਣ ਵਾਲੀਆਂ ਇਹ ਕੁੜੀਆਂ ਉੱਥੇ ਇੱਕ ਸਥਾਨੀਏ ਕੱਪੜਾ ਫੈਕਟਰੀ ਵਿੱਚ ਸਿਲਾਈ ਅਤੇ ਕਢਾਈ ਦਾ ਕੰਮ ਕਰਦੀਆਂ ਸਨ।
ਅਦਾਕਾਰ ਦੇ ਇੱਕ ਕਰੀਬੀ ਸੂਤਰ ਨੇ ਆਈਏਅੈੱਨਅੈੱਸ ਨੂੰ ਇਹ ਤਸਵੀਰਾਂ ਉਪਲਬਧ ਕਰਵਾਈਆਂ। ਜਿਸ ਵਿੱਚ ਕੋਚੀ ਹਵਾਈ ਅੱਡੇ ਦੇ ਬਾਹਰ ਕੁੜੀਆਂ ਨੂੰ ਦੇਖਿਆ ਜਾਂਦਾ ਹੈ। ਭੁਵਨੇਸ਼ਵਰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਕੁੜੀਆਂ ਨੇ ਖੁਸ਼ੀ ਖੁਸ਼ੀ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ।
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਕਿਸ ਤਰ੍ਹਾਂ ਪ੍ਰਵਾਸੀਆਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਸ ਨਾਲ ਉਹ ਦੇਸ਼ ਵਾਸੀਆਂ ਦੇ ਚਹੇਤੇ ਬਣ ਗਏ ਹਨ। ਸੋਨੂੰ ਦੇ ਇਸ ਕੰਮ ਲਈ ਸੋਸ਼ਲ ਮੀਡੀਆ ‘ਤੇ ਕਾਫੀ ਤਾਰਿਫ ਕੀਤੀ ਜਾ ਰਹੀ ਹੈ। ਸੋਨੂੰ ਸੂਦ ਨੂੰ ਹੁਣ ਇੱਕ ਯੂਜ਼ਰ ਨੇ ਫਿਲਮ ਇੰਡਸਟਰੀ ਦਾ ਨਵਾਂ ਰਜਨੀਕਾਂਤ ਦੱਸਿਆ ਹੈ। ਯੂਜਰ ਦੇ ਟਵੀਟ ਤੋਂ ਵਧੀਆ ਸੋਨੂੰ ਸੂਦ ਦਾ ਜਵਾਬ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਇੱਕ ਯੂਜਰ ਨੇ ਟਵਿੱਟਰ ‘ਤੇ ਲਿਖਿਆ ਕਿ ਸੋਨੂੰ ਸੂਦ ਫਿਲਮ ਇੰਡਸਟਰੀ ਦੇ ਅਗਲੇ ਰਜਨੀਕਾਂਤ ਹਨ। ਸੋਨੂੰ ਨੇ ਇਸ ਦੇ ਜਵਾਬ ਵਿੱਚ ਲਿਖਿਆ ਹਮੇਸ਼ਾ ਆਮ ਆਦਮੀ ਰਹੂੰਗਾ।