SONU SOOD RAJPAL BADNOR:ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬਾਲੀਵੁੱਡ ਅਦਾਕਾਰ ਜੋ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਜੋ ਕੰਮ ਕਰ ਰਹੇ ਹਨ ਉਨ੍ਹਾਂ ਦੀ ਤਹਿ ਦਿਲ ਤੋਂ ਸਰਾਹਨਾ ਕੀਤੀ ਹੈ।ਸ੍ਰੀ ਬਦਨੌਰ ਨੇ ਸੋਨੂੰ ਸੂਦ ਦੀ ਤਾਰੀਫ ਆਪਣੇ ਟਵਿਟਰ ਅਕਾਊਂਟ ‘ਤੇ ਇਕ ਟਵੀਟ ਕਰਕੇ ਕੀਤੀ ਹੈ। ਵੀਪੀ ਸਿੰਘ ਬਦਨੌਰ ਲਿਖਦੇ ਹਨ ਸੋਨੂੰ ਸੂਦ ਪੰਜਾਬ ਨੂੰ ਤੁਹਾਡੇ ‘ਤੇ ਗਰਵ ਹੈ। ਇਹ ਸਿਰਫ ਇਸ ਲਈ ਨਹੀਂ ਕਿ ਤੁਸੀਂ ਬਾਲੀਵੁੱਡ ਦੇ ਵਧੀਆ ਅਦਾਕਾਰ ਹੋ ਬਲਕਿ ਇਸ ਤੋਂ ਵੀ ਉੱਪਰ ਜੋ ਤੁਸੀਂ ਅੱਜ ਦੇ ਸਮੇਂ ਵਿੱਚ ਕੰਮ ਕਰ ਰਹੇ ਹੋ ਉਸ ਦੇ ਲਈ। ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਵਿੱਚ ਦੇਸ਼ ਵਿੱਚ ਅਲੱਗ ਅਲੱਗ ਹਿੱਸਿਆਂ ਵਿੱਚ ਫਸੇ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਜੋ ਕੰਮ ਤੁਸੀਂ ਕਰ ਰਹੇ ਹੋ ਉਹ ਬਹੁਤ ਵਧੀਆ ਹੈ ਤੇ ਇਹ ਸਰਾਹਨਾਯੋਗ ਹੈ।
ਉੱਥੇ ਹੀ ਸੋਨੂੰ ਸੂਦ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਬਹੁਤ ਬਹੁਤ ਧੰਨਵਾਦ ਸਰ।ਦੇਸ਼ ਭਰ ਵਿੱਚ ਕਈ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਲਾਕਡਾਊਨ ਵਿੱਚ ਕੇਰਲ ਵਿੱਚ ਫਸੀਆਂ ਓਡੀਸ਼ਾ ਦੀਆਂ 177 ਕੁੜੀਆਂ ਨੂੰ ਉੱਥੋਂ ਏਅਰ ਲਿਫਟ ਕਰਵਾਇਆ ਹੈ। ਰਾਜ ਸਭਾ ਸੰਸਦ ਅਮਰ ਪਟਨਾਇਕ ਨੇ ਸ਼ੁੱਕਰਵਾਰ ਨੂੰ ਸੋਨੂੰ ਦੁਆਰਾ ਲੜਕੀਆਂ ਨੂੰ ਏਅਰਲਿਫਟ ਕਰਨ ਦੀ ਪਹਿਲ ਦੇ ਬਾਰੇ ਵਿਚ ਟਵੀਟ ਕੀਤਾ।
ਉਨ੍ਹਾਂ ਨੇ ਟਵੀਟ ਕੀਤਾ ਸੋਨੂੰ ਸੂਦ ਜੀ ਤੁਹਾਡੇ ਦੁਆਰਾ ਕੁੜੀਆਂ ਨੂੰ ਕੇਰਲ ਤੋਂ ਸੁਰੱਖਿਅਤ ਵਾਪਸ ਭੇਜਣ ਵਿੱਚ ਮਦਦ ਕਰਨਾ ਬਹੁਤ ਵਧੀਆ ਹੈ। ਇਹ ਸਾਰਾ ਕ੍ਰੈਡਿਟ ਤੁਹਾਡੇ ਦੁਆਰਾ ਕੀਤੇ ਗਏ ਪਰਿਆਸ ਨੂੰ ਜਾਂਦਾ ਹੈ।ਓੜੀਸ਼ਾ ਦੀਆਂ ਰਹਿਣ ਵਾਲੀਆਂ ਇਹ ਕੁੜੀਆਂ ਉੱਥੇ ਇੱਕ ਸਥਾਨੀਏ ਕੱਪੜਾ ਫੈਕਟਰੀ ਵਿੱਚ ਸਿਲਾਈ ਅਤੇ ਕਢਾਈ ਦਾ ਕੰਮ ਕਰਦੀਆਂ ਸਨ।ਅਦਾਕਾਰ ਦੇ ਇੱਕ ਕਰੀਬੀ ਸੂਤਰ ਨੇ ਆਈਏਅੈੱਨਅੈੱਸ ਨੂੰ ਇਹ ਤਸਵੀਰਾਂ ਉਪਲਬਧ ਕਰਵਾਈਆਂ। ਜਿਸ ਵਿੱਚ ਕੋਚੀ ਹਵਾਈ ਅੱਡੇ ਦੇ ਬਾਹਰ ਕੁੜੀਆਂ ਨੂੰ ਦੇਖਿਆ ਜਾਂਦਾ ਹੈ। ਭੁਵਨੇਸ਼ਵਰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਕੁੜੀਆਂ ਨੇ ਖੁਸ਼ੀ ਖੁਸ਼ੀ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ।