sonu sood train pass:ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਕਿਸ ਤਰ੍ਹਾਂ ਪ੍ਰਵਾਸੀਆਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਸ ਨਾਲ ਉਹ ਦੇਸ਼ ਵਾਸੀਆਂ ਦੇ ਚਹੇਤੇ ਬਣ ਗਏ ਹਨ। ਸੋਨੂੰ ਦੇ ਇਸ ਕੰਮ ਲਈ ਸੋਸ਼ਲ ਮੀਡੀਆ ‘ਤੇ ਕਾਫੀ ਤਾਰਿਫ ਕੀਤੀ ਜਾ ਰਹੀ ਹੈ। ਸੋਨੂੰ ਸੂਦ ਨੂੰ ਹੁਣ ਇੱਕ ਯੂਜ਼ਰ ਨੇ ਫਿਲਮ ਇੰਡਸਟਰੀ ਦਾ ਨਵਾਂ ਰਜਨੀਕਾਂਤ ਦੱਸਿਆ ਹੈ। ਯੂਜਰ ਦੇ ਟਵੀਟ ਤੋਂ ਵਧੀਆ ਸੋਨੂੰ ਸੂਦ ਦਾ ਜਵਾਬ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਇੱਕ ਯੂਜਰ ਨੇ ਟਵਿੱਟਰ ‘ਤੇ ਲਿਖਿਆ ਕਿ ਸੋਨੂੰ ਸੂਦ ਫਿਲਮ ਇੰਡਸਟਰੀ ਦੇ ਅਗਲੇ ਰਜਨੀਕਾਂਤ ਹਨ। ਸੋਨੂੰ ਨੇ ਇਸ ਦੇ ਜਵਾਬ ਵਿੱਚ ਲਿਖਿਆ ਹਮੇਸ਼ਾ ਆਮ ਆਦਮੀ ਰਹੂੰਗਾ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਇੱਕ ਟ੍ਰੇਨ ਦੇ ਪਾਸ ਦੀ ਹੈ, ਜਿਸ ‘ਚ ਅਦਾਕਾਰ ਦੀ ਤਸਵੀਰ ਲੱਗੀ ਹੋਈ ਹੈ ।ਇਹ ਪਾਸ ਅਦਾਕਾਰ ਦੇ ਨਾਮ ‘ਤੇ ਜਾਰੀ ਹੋਇਆ ਹੈ ।ਇਹ ਪਾਸ ਜੁਲਾਈ 1997 ਦਾ ਹੈ ਜਦੋਂ ਉਹ ਸਿਰਫ਼ 24 ਸਾਲ ਦੇ ਸਨ।
ਗੱਲ ਕਰੀਏ ਇਸ ਪਾਸ ਦੀ ਤਾਂ ਇਸ ਪਾਸ ਦੀ ਐਕਸਪਾਇਰੀ ਤਰੀਕ ਮਾਰਚ 1998 ਲਿਖੀ ਹੋਈ ਹੈ ਜੋ ਕਿ ਇੱਕ ਸਾਲ ਦਾ ਪਾਸ 420 ਰੁਪਏ ‘ਚ ਜਾਰੀ ਹੋਇਆ ਸੀ।ਇੱਕ ਫੈਨ ਨੇ ਇਸ ਪਾਸ ਦੀ ਫੋਟੋ ਕਾਪੀ ਸ਼ੇਅਰ ਕੀਤੀ ਹੈ”।ਫੈਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ ‘ਜਿਸ ਨੇ ਸੰਘਰਸ਼ ਕੀਤਾ ਹੋਵੇ ਉਸ ਨੂੰ ਦੂਜਿਆਂ ਦੀ ਪੀੜ ਸਮਝ ‘ਚ ਆਉਂਦੀ ਹੈ, ਸੋਨੂੰ ਸੂਦ ਕਦੇ 420 ਵਾਲੀ ਲੋਕਲ ਦਾ ਪਾਸ ਲੈ ਕੇ ਸਫ਼ਰ ਕਰਦੇ ਸਨ’। ਦਸ ਦੇਈਏ ਕਿ ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।