Special on the martyrdom : ਸਿੱਖ ਗੁਰੂਆਂ ਵਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਿਵਸ ਹੈ। ਉਨ੍ਹਾਂ ਵਲੋਂ ਦਿੱਤੇ ਗਏ ਬਲਿਦਾਨ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸਾਲ 1563 ਵਿਚ ਹੋਇਆ ਸੀ। ਉਹ ਸ੍ਰੀ ਗੁਰੂ ਰਾਮਦਾਸ ਅਤੇ ਮਾਤਾ ਬੀਵੀ ਭਾਨੀ ਦੇ ਪੁੱਤਰ ਹਨ। ਉਨ੍ਹਾਂ ਨੇ ਆਪਣਾ ਜੀਵਨ, ਧਰਮ ਤੇ ਲੋਕਾਂ ਦੀ ਸੇਵਾ ਵਿਚ ਬਲਿਦਾਨ ਕਰ ਦਿੱਤਾ। ਉਹ ਦਿਨ-ਰਾਤ ਸੰਗਤ ਅਤੇ ਸੇਵਾ ਵਿਚ ਲੱਗੇ ਰਹਿੰਦੇ ਸਨ। ਉਨ੍ਹਾਂ ਲਈ ਸਾਰੇ ਧਰਮ ਬਰਾਬਰ ਸਨ।
ਉਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਤੇ ਗੁਰੂ ਸਨ। ਗੁਰੂ ਅਰਜਨ ਦੇਵ ਜੀ ਦਾ ਬਚਪਨ ਗੁਰੂ ਅਮਰ ਦਾਸ ਦੀ ਦੇਖਰੇਖ ਵਿਚ ਬੀਤਿਆ ਸੀ। ਉਨ੍ਹਾਂ ਨੇ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ ਦੀ ਸਿੱਖਿਆ ਦਿੱਤੀ। ਸਾਲ 1579 ਵਿਚ ਉਨ੍ਹਾਂ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੋਇਆ। ਉਨ੍ਹਾਂ ਦੇ ਪੁੱਤਰ ਦਾ ਨਾਂ ਸ੍ਰੀ ਹਰਗੋਬਿੰਦ ਸਿੰਘ ਸੀ ਜੋ ਬਾਅਦ ਵਿਚ ਸਿੱਖਾਂ ਦੇ ਛੇਵੇਂ ਗੁਰੂ ਬਣੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਦੀ ਨੀਂਹ ਰਖਵਾਈ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰੇ ਦਾ ਨਕਸ਼ਾ ਵੀ ਖੁਦ ਗੁਰੂ ਅਰਜਨ ਦੇਵ ਜੀ ਨੇ ਹੀ ਬਣਾਇਆ ਸੀ। 1581 ਵਿਚ ਉਹ ਸਿੱਖਾਂ ਦੇ ਪੰਜਵੇਂ ਗੁਰੂ ਬਣੇ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਕੀਤਾ ਸੀ। ਉਨ੍ਹਾਂ ਨੇ ਰਾਗਾਂ ਦੇ ਆਧਾਰ ‘ਤੇ ਗੁਰੂ ਬਾਣੀਆਂ ਦਾ ਵਰਗੀਕਰਨ ਵੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਖੁਦ ਗੁਰੂ ਅਰਜਨ ਦੇਵ ਜੀ ਦੇ ਹਜ਼ਾਰਾਂ ਸ਼ਬਦ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਗ੍ਰੰਥ ਵਿਚ ਭਗਤ ਕਬੀਰ, ਬਾਬਾ ਫਰੀਦ, ਸੰਤ ਨਾਮਦੇਵ, ਸੰਤ ਰਵਿਦਾਸ ਵਰਗੇ ਕਈ ਸੰਤ-ਮਹਾਤਮਾਵਾਂ ਦੇ ਵੀ ਸ਼ਬਦ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਲਈ ਆਪਣਾ ਬਲਿਦਾਨ ਦਿੱਤਾ। ਮੁਗਲ ਸ਼ਾਸਕ ਜਹਾਂਗੀਰ ਨੇ 30 ਮਈ ਸਾਲ 1606 ਵਿਚ ਉਨ੍ਹਾਂ ਨੂੰ ਲਾਹੌਰ ਵਿਚ ਤਪਦੀ ਗਰਮੀ ਵਿਚ ਗਰਮ ਤਵੇ ‘ਤੇ ਬਿਠਾ ਕੇ ਸ਼ਹੀਦ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਉਪਰ ਗਰਮ ਰੇਤ ਵੀ ਪਾਈ ਗਈ ਤੇ ਬਹੁਤ ਸਾਰੇ ਤਸੀਹੇ ਵੀ ਦਿੱਤੇ ਗਏ। ਤਸੀਹਿਆਂ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਰੀਰ ਬਹੁਤ ਬੁਰੀ ਤਰ੍ਹਾਂ ਜਲ ਗਿਆ ਸੀ। ਇਸ ਲਈ ਉਨ੍ਹਾਂ ਨੂੰ ਠੰਡੇ ਪਾਣੀ ਨਾਲ ਨਹਾਉਣ ਲਈ ਰਾਵੀ ਨਦੀ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਦੀ ਯਾਦ ਵਿਚ ਰਾਵੀ ਨਦੀ ਦੇ ਕਿਨਾਰੇ ਗੁਰਦੁਆਰਾ ਡੇਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ, ਜੋ ਮੌਜੂਦਾ ਸਮੇਂ ਵਿਚ ਪਾਕਿਸਤਾਨ ਵਿਚ ਹੈ।