ਤਾਮਿਲਨਾਡੂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ‘ਚ ਭਾਜਪਾ ਦੇ ਵਿਸ਼ੇਸ਼ ਤੌਰ ‘ਤੇ ਸਮਰਥਿਤ ਵਰਕਰ ਤੀਰੂ ਐਸ ਮਣੀਕੰਦਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਮਣੀਕੰਦਨ ਨਾਲ ਸੈਲਫੀ ਵੀ ਲਈ। ਪੀਐਮ ਮੋਦੀ ਨੇ ਇਸ ਸੈਲਫੀ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਇੱਕ ਖਾਸ ਕੈਪਸ਼ਨ ਵੀ ਲਿਖਿਆ ਹੈ। ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪੋਸਟ ਕਰਕੇ ਪੀ.ਐੱਮ. ਨੇ ਇਸ ਨੂੰ ਇੱਕ ਸਪੈਸ਼ਲ ਸੈਲਫੀ ਕਿਹਾ ਅਤੇ ਮਣੀਕਨੰਦਨ ਦੀ ਕਹਾਣੀ ਸਾਂਝੀ ਕਰ ਖੁਦ ਨੂੰ ਇੱਕ ਮਾਣਮੱਤਾ ਭਾਜਪਾ ਵਰਕਰ ਦੱਸਿਆ।
ਸੈਲਫੀ ਸ਼ੇਅਰ ਕਰਦੇ ਹੋਏ ਪੀਐੱਮ ਨੇ ਲਿਖਿਆ- ‘ਇਕ ਖਾਸ ਸੈਲਫੀ, ਮੈਂ ਚੇਨਈ ‘ਚ ਤਿਰੂ ਐੱਸ ਮਣੀਕੰਦਨ ਨੂੰ ਮਿਲਿਆ। ਉਹ ਇਰੋਡ ਦੇ ਇ4ਕ ਮਾਣਮੱਤੇ ਵਰਕਰ ਹਨ, ਬੂਥ ਪ੍ਰਧਾਨ ਵਜੋਂ ਕੰਮ ਕਰਦੇ ਹਨ। ਉਹ ਇੱਕ ਦਿਵਿਆਂਗ ਵਿਅਕਤੀ ਹੈ, ਜੋ ਆਪਣੀ ਦੁਕਾਨ ਚਲਾਉਂਦਾ ਹੈ ਤੇ ਸਭ ਤੋਂ ਉਤਸ਼ਾਹ ਵਾਲੀ ਗੱਲ ਇਹ ਹੈ ਕਿ ਉਹ ਆਪਣੇ ਰੋਜ਼ਾਨਾ ਦੇ ਲਾਭ ਦਾ ਇੱਕ ਅਹਿਮ ਹਿੱਸਾ ਬੀਜੇਪੀ ਨੂੰ ਦਾਨ ਕਰਦਾ ਹੈ।
ਮੈਨੂੰ ਅਜਿਹੀ ਪਾਰਟੀ ਵਿੱਚ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ ਜਿਥੇ ਸ਼੍ਰੀ ਐੱਸ. ਮਣਿਕੰਦਨ ਵਰਗੇ ਲੋਕ ਮੌਜੂਦ ਹਨ। ਉਨ੍ਹਾਂ ਦੀ ਯਾਤਰਾ, ਸਾਡੀ ਪਾਰਟੀ ਅਤੇ ਸਾਡੀ ਵਿਚਾਰਧਾਰਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਮੈਂ ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’
ਇਹ ਵੀ ਪੜ੍ਹੋ : ਪਾਣੀਪਤ ‘ਚ ਟਾਇਰ ਫਟਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਪਲਟੀ, ਹਾਦਸੇ ‘ਚ 7 ਯਾਤਰੀ ਜ਼ਖਮੀ
ਪੀਐਮ ਮੋਦੀ ਨੇ 8 ਅਪ੍ਰੈਲ ਨੂੰ ਤੇਲੰਗਾਨਾ ਅਤੇ ਤਾਮਿਲਨਾਡੂ ਦੇ ਦੌਰੇ ‘ਤੇ ਸਨ। ਜਦੋਂ ਉਨ੍ਹਾਂ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈਸ ਨੂੰ ਤੋਹਫਾ ਦਿੱਤਾ, ਉਨ੍ਹਾਂ ਨੇ ਚੇਨਈ ਰੇਲਵੇ ਸਟੇਸ਼ਨ ‘ਤੇ ਚੇਨਈ-ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਚੇਨਈ ਵਿੱਚ 5,200 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਚੇਨਈ ਹਵਾਈ ਅੱਡੇ ਦਾ ਨਵਾਂ ਟਰਮੀਨਲ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ -: