ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸ਼੍ਰੀਲੰਕਾ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਵੱਖ-ਵੱਖ ਤਰੀਕੇ ਅਜ਼ਮਾ ਰਿਹਾ ਹੈ। ਹੁਣ ਉੱਥੋਂ ਦੀ ਸਰਕਾਰ ਆਪਣੇ ਟੋਕ ਮਕੈਕ ਬਾਂਦਰਾਂ ‘ਤੇ ਹੋਣ ਵਾਲੇ ਖਰਚ ਨੂੰ ਘੱਟ ਕਰਨ ਲਈ ਚੀਨ ਤੋਂ ਮਦਦ ਲਵੇਗੀ। ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਰ ਅਮਰਵੀਰਾ ਨੇ ਇਹ ਜਾਣਕਾਰੀ ਦਿੱਤੀ ਹੈ।
12 ਅਪ੍ਰੈਲ ਨੂੰ ਦਿੱਤੇ ਆਪਣੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਚੀਨ ਨੇ ਉਸ ਤੋਂ 1000 ਚਿੜੀਆਘਰਾਂ ਲਈ ਬਾਂਦਰਾਂ ਦੀ ਮੰਗ ਕੀਤੀ ਹੈ। ਇਸ ਬਾਰੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਜੋ ਚੀਨ ਨੂੰ ਇੱਕ ਲੱਖ ਬਾਂਦਰ ਵੇਚਣ ਦੀ ਪੂਰੀ ਯੋਜਨਾ ਬਣਾਏਗੀ।
ਚੀਨ ਨੂੰ ਮਕੈਕ ਬਾਂਦਰ ਦੇਣ ਤੋਂ ਪਹਿਲਾਂ ਹੀ ਸ਼੍ਰੀਲੰਕਾ ਦੇ ਵਾਤਾਵਰਣ ਪ੍ਰੇਮੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਦੇਸ਼ ‘ਚ ਬਾਂਦਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੀਨ ਦੇ ਬਾਂਦਰਾਂ ਨੂੰ ਖਰੀਦਣ ਦੇ ਫੈਸਲੇ ‘ਤੇ ਸਵਾਲ ਚੁੱਕੇ ਹਨ।
ਵਾਤਾਵਰਨ ਕਾਰਕੁਨ ਜਗਥ ਗੁਣਾਵਰਦੇਨਾ ਨੇ ਰਿਪੋਰਟ ਵਿੱਚ ਦੱਸਿਆ ਕਿ “ਅਸੀਂ ਜਾਣਨਾ ਚਾਹੁੰਦੇ ਹਾਂ ਕਿ ਚੀਨ ਇਨ੍ਹਾਂ ਬਾਂਦਰਾਂ ਨੂੰ ਕਿਉਂ ਚਾਹੁੰਦਾ ਹੈ, ਕੀ ਉਹ ਇਨ੍ਹਾਂ ‘ਤੇ ਕੋਈ ਖੋਜ ਕਰਨਾ ਚਾਹੁੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਖਾਣ ਦੇ ਮਕਸਦ ਨਾਲ ਖਰੀਦਿਆ ਜਾ ਰਿਹਾ ਹੈ।” ਬੇਸ਼ੱਕ ਸ੍ਰੀਲੰਕਾ ਵਿੱਚ ਬਾਂਦਰ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿੱਚ ਨਹੀਂ ਹਨ, ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਰੈੱਡ ਲਿਸਟ ਵਿੱਚ ਖ਼ਤਰੇ ਵਾਲੇ ਜਾਨਵਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਖੁੱਲ੍ਹਿਆ ਪੰਜਾਬ ਦਾ ਪਹਿਲਾ ਮਿਊਜ਼ੀਅਮ, ਵੇਖਣ ਨੂੰ ਮਿਲਣਗੇ ਮੋਮ ਦੇ ਪੁਤਲੇ
ਸ਼੍ਰੀਲੰਕਾ ਵਿੱਚ ਬਾਂਦਰਾਂ ਦੀਆਂ ਤਿੰਨ ਕਿਸਮਾਂ ਹਨ। ਇਨ੍ਹਾਂ ਵਿੱਚੋਂ ਟੋਕ ਮਕਾਕ ਬਾਂਦਰਾਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਕ ਰਿਪੋਰਟ ਮੁਤਾਬਕ ਸ਼੍ਰੀਲੰਕਾ ਵਿਚ ਟੋਕ ਮਕਾਕ ਬਾਂਦਰਾਂ ਦੀ ਗਿਣਤੀ 20 ਤੋਂ 30 ਲੱਖ ਦੇ ਵਿਚਕਾਰ ਹੈ। ਜੋ ਕਿ ਉੱਥੇ ਕਈ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਹਾਲ ਹੀ ਵਿੱਚ ਸ੍ਰੀਲੰਕਾ ਨੇ ਕੁਝ ਜਾਨਵਰਾਂ ਨੂੰ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਸੀ। ਇਸ ਕਾਰਨ ਉਥੋਂ ਦੇ ਕਿਸਾਨਾਂ ਨੂੰ ਉਨ੍ਹਾਂ ਨੂੰ ਮਾਰਨ ਦੀ ਇਜਾਜ਼ਤ ਮਿਲ ਗਈ। ਜਿਨ੍ਹਾਂ ਜਾਨਵਰਾਂ ਨੂੰ ਸੁਰੱਖਿਅਤ ਸੂਚੀ ਤੋਂ ਹਟਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਬਾਂਦਰ, ਮੋਰ ਤੇ ਸੂਰ ਸ਼ਾਮਲ ਹਨ।
ਖੇਤੀਬਾੜੀ ਮੰਤਰੀ ਦੇ ਮੁਤਾਬਕ ਸ਼੍ਰੀਲੰਕਾ ਵਿੱਚ ਹਰ ਸਾਲ ਬਾਂਦਰ ਅਤੇ ਗਿਲਹਰੀਆਂ 10 ਕਰੋੜ ਨਾਰੀਅਲ ਨਸ਼ਟ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਰੀਬ 157 ਕਰੋੜ ਦਾ ਨੁਕਸਾਨ ਹੋਇਆ ਹੈ। ਇਹ ਬਾਂਦਰ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਕਰਦੇ ਹਨ। ਅਜਿਹੇ ‘ਚ ਉਥੇ ਦਾਣੇ ਵੀ ਖਰਾਬ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: