ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਬੀਤੇ ਦਿਨ ਕੁਝ ਬਦਮਾਸ਼ਾਂ ਵੱਲੋਂ ਜੈਪੁਰ ਸਥਿਤ ਘਰ ‘ਚ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲੇਆਮ ਤੋਂ ਬਾਅਦ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਰਾਜਸਥਾਨ ਬੰਦ ਦਾ ਐਲਾਨ ਕੀਤਾ ਹੈ।

Sukhdev Singh Gogamedi murder
ਜੈਪੁਰ ਵਿੱਚ ਵਪਾਰਕ ਸੰਗਠਨਾਂ ਨੇ ਬੰਦ ਦਾ ਐਲਾਨ ਕੀਤਾ ਹੈ। ਜੈਪੁਰ ਸ਼ਹਿਰ ‘ਚ ਚੱਲ ਰਹੀਆਂ ਲੋਅ ਫਲੋਰ ਬੱਸਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ।ਸਮਰਥਕਾਂ ਨੇ ਜੈਸਲਮੇਰ ਅਤੇ ਬਾੜਮੇਰ ਵਿੱਚ ਵੀ ਬੰਦ ਦੀ ਚੇਤਾਵਨੀ ਦਿੱਤੀ ਹੈ। ਮੰਗਲਵਾਰ ਨੂੰ ਇਸ ਘਟਨਾ ਨੂੰ ਲੈ ਕੇ ਚੁਰੂ, ਜੈਸਲਮੇਰ, ਜੋਧਪੁਰ ਅਤੇ ਰਾਜਸਮੰਦ ‘ਚ ਪ੍ਰਦਰਸ਼ਨ ਕੀਤੇ ਗਏ। ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।
ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ- ਘਟਨਾ ਤੋਂ ਬਾਅਦ ਰਾਜਸਥਾਨ ਪੁਲਿਸ ਸਰਗਰਮ ਹੋ ਗਈ ਹੈ ਬੀਕਾਨੇਰ ਸਮੇਤ ਸ਼ਰਾਰਤੀ ਅਨਸਰਾਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਰਿਆਣਾ ਸਮੇਤ ਨੇੜਲੇ ਸਾਰੇ ਰਾਜਾਂ ਦੀ ਪੁਲਿਸ ਤੋਂ ਬਦਮਾਸ਼ਾਂ ਬਾਰੇ ਫੀਡਬੈਕ ਲਈ ਜਾ ਰਹੀ ਹੈ। ਇਸ ਮਾਮਲੇ ‘ਚ ਪੁਲਿਸ ਰਾਜਸਥਾਨ, ਯੂਪੀ, ਹਰਿਆਣਾ, ਪੰਜਾਬ ਅਤੇ ਐਮਪੀ ਸਮੇਤ ਪੰਜ ਰਾਜਾਂ ਵਿੱਚ ਘਟਨਾ ਨਾਲ ਸਬੰਧਤ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਬੋਰਵੈੱਲ ‘ਚ ਡਿੱਗੀ 5 ਸਾਲਾਂ ਬੱਚੀ ਦੀ ਮੌ.ਤ, ਇਲਾਜ ਦੌਰਾਨ ਹਸਪਤਾਲ ‘ਚ ਹਾਰੀ ਜ਼ਿੰਦਗੀ ਦੀ ਜੰਗ
ਰਾਜਸਥਾਨ ਪੁਲਿਸ ਨੇ ਯੂਪੀ, ਹਰਿਆਣਾ, ਪੰਜਾਬ ਅਤੇ ਐਮਪੀ ਪੁਲਿਸ ਨਾਲ ਬਦਮਾਸ਼ਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਹਾਲਾਂਕਿ ਅਜੇ ਤੱਕ ਸ਼ਰਾਰਤੀ ਅਨਸਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਦਿਨੇਸ਼ ਐੱਮਐੱਨ ਨੂੰ ਸੂਚਨਾ ਮਿਲਣ ਤੋਂ ਬਾਅਦ ਸੀਆਈਡੀ ਦੀ ਟੀਮ ਤਾਇਨਾਤ ਕੀਤੀ ਗਈ। ਇੱਥੇ ਜੈਪੁਰ ਕਮਿਸ਼ਨਰੇਟ ਪੁਲਿਸ ਦੇ ਨਾਲ-ਨਾਲ ਏਟੀਐਸ, ਐਸਓਜੀ ਅਤੇ ਸੀਆਈਡੀ ਦੀਆਂ ਟੀਮਾਂ ਨੇ ਵੀ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੰਗਲਵਾਰ 5 ਦਸੰਬਰ ਨੂੰ ਦਿਨ ਦਿਹਾੜੇ 3 ਬਦਮਾਸ਼ਾਂ ਨੇ ਗੋਗਾਮੇੜੀ ‘ਤੇ ਗੋਲੀਆਂ ਚਲਾਈਆਂ, ਫਿਰ ਫਰਾਰ ਹੋ ਗਏ। ਗੋਗਾਮੇੜੀ ਨੂੰ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਲੱਗਣ ਨਾਲ ਗੋਗਾਮੇੜੀ ਨਾਲ ਘਟਨਾ ਸਮੇਂ ਮੌਜੂਦ ਗਾਰਡ ਅਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਗੋਗਾਮੇੜੀ ਦੇ ਘਰ ਲੈ ਕੇ ਜਾਣ ਵਾਲੇ ਨੌਜਵਾਨ ਨਵੀਨ ਸ਼ੇਖਾਵਤ ਦੀ ਵੀ ਬਦਮਾਸ਼ਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ : –