The decision regarding 5% : ਚੰਡੀਗੜ੍ਹ ਵਿਚ ਕੁਝ ਦਿਨ ਪਹਿਲਾਂ ਸਿੰਡੀਕੇਟ ਵਿਚ ਆਉਂਦੇ ਅਕਾਦਮਿਕ ਸੈਸ਼ਨ ਵਿਚ 5% ਫੀਸ ਵਾਧੇ ਦੀ ਮੰਗ ਨੂੰ ਰੱਖਿਆ ਗਿਆ ਸੀ। ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਸ਼ਨੀਵਾਰ ਨੂੰ ਮੀਟਿੰਗ ਹੋਈ ਵਿੱਚ ਫ਼ੀਸ ਕਮੇਟੀ ਦੇ 2020-21 ਅਕਾਦਮਿਕ ਸੈਸ਼ਨ ਲਈ 5% ਫ਼ੀਸ ਵਾਧੇ ਦੇ ਪ੍ਰਸਤਾਵ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਫ਼ੀਸ ਕਮੇਟੀ ਦੀ ਫਰਵਰੀ ਵਿੱਚ ਮੀਟਿੰਗ ਹੋਈ ਸੀ ਜਿਸ ਦੌਰਾਨ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਚੇਤਨ ਚੌਧਰੀ ਅਤੇ ਸੈਕਟਰੀ ਤੇਗਬੀਰ ਸਿੰਘ ਨੇ ਫ਼ੀਸ ਵਾਧੇ ਉੱਤੇ ਵਿਰੋਧ ਦਰਜ ਕਰਵਾਇਆ ਸੀ। ਸ਼ਨੀਵਾਰ ਨੂੰ ਵੀ ਅੱਠ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਿੰਡੀਕੇਟ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਗਏ।
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੇ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਕੋਵਿਡ-19 ਕਰਕੇ ਹੋਏ ਲੌਕਡਾਊਨ ਵਿੱਚ ਬਹੁਤ ਸਾਰੇ ਲੋਕਾਂ ਬੇਰੋਜ਼ਗਾਰ ਹੋ ਗਏ ਹਨ। ਬਹੁਤ ਸਾਰੇ ਵਿਦਿਆਰਥੀ ਪਾਰਟ ਟਾਈਮ ਕੰਮ ਕਰਕੇ ਆਪਣੀ ਫ਼ੀਸ ਭਰਦੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਫੀਸ ਭਰਨ ਵਿਚ ਕਾਫੀ ਮੁਸ਼ਕਲ ਆ ਰਹੀ ਹੈ ਤੇ ਅਜਿਹੀ ਹਾਲਤ ਵਿਚ ਜੇਕਰ ਫੀਸ ਵਿਚ ਵਾਧਾ ਕੀਤਾ ਜਾਵੇਗਾ ਤਾਂ ਇਹ ਬਿਲਕੁਲ ਗਲਤ ਹੋਵੇਗਾ। ਪੰਜਾਬ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਇਮੈਨੁਅਲ ਨਾਹਰ 31 ਮਈ ਨੂੰ ਸੇਵਾਮੁਕਤ ਹੋ ਜਾਣਗੇ। ਇਸ ਅਹਿਮ ਅਹੁਦੇ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਜ ਕੁਮਾਰ ਨੇ ਕਾਨੂੰਨ ਵਿਭਾਗ ਦੇ ਦੇਵਿੰਦਰ ਸਿੰਘ ਦੀ ਸਿਫ਼ਾਰਿਸ਼ ਕੀਤੀ ਪਰ ਸਿੰਡੀਕੇਟ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। 27 ਜੂਨ ਨੂੰ ਹੋਣ ਵਾਲੀ ਅਗਲੀ ਮੀਟਿੰਗ ਤੱਕ ਉਪ ਕੁਲਪਤੀ ਕਿਸੇ ਨੂੰ ਵੀ ਚਾਰਜ ਦੇ ਸਕਣਗੇ। ਜੇ 27 ਜੂਨ ਨੂੰ ਮੀਟਿੰਗ ਨਾ ਹੋ ਪਾਈ ਤਾਂ ਡੀਨ ਯੂਨੀਵਰਸਿਟੀ ਇੰਸਟ੍ਰੱਕਸ਼ਨ (ਡੀ ਯੂ ਆਈ) ਕੋਲ ਚਾਰਜ ਚੱਲਿਆ ਜਾਵੇਗਾ। ਦੋ ਸਿੰਡੀਕੇਟ ਮੈਂਬਰਾਂ ਰਾਜਿੰਦਰ ਭੰਡਾਰੀ ਅਤੇ ਆਰ ਐਸ ਝਾਂਜੀ ਨੇ ਇਸ ਫ਼ੈਸਲੇ ‘ਤੇ ਵਿਰੋਧ ਦਰਜ ਕਰਵਾਇਆ।