The recovery rate of : ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦਰ 91 ਫੀਸਦੀ ਦੇਸ਼ ਭਰ ਵਿਚ ਸਭ ਤੋਂ ਵਧ ਹੈ। ਉਥੇ ਸੂਬੇ ਵਿਚ ਮੌਤ ਦਰ ਨੂੰ ਵੀ ਸਭ ਤੋਂ ਘੱਟ 1.3 ਫੀਸਦੀ ਤਕ ਰੋਕਣ ਵਿਚ ਸਫਲ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਕਿਸੇ ਹੋਰ ਕਾਰਨ ਕਰਕੇ ਹੋਈਆਂ ਹਨ। ਇਹ ਜਾਣਕਾਰੀ ਸਿਹਤ ਤੇ ਪਰਿਵਾਰਕ ਕਲਿਆਣ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਤਕ ਸੂਬੇ ਵਿਚ 41 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵਧ ਸੀ। ਇਨ੍ਹਾਂ ਵਿਚੋਂ 31 ਵਿਅਕਤੀ (77 ਫੀਸਦੀ) ਆਖਰੀ ਪੜਾਅ ਵਿਚ ਗੁਰਦੇ, ਕੈਂਸਰ ਤੇ ਐੱਚ. ਆਈ. ਵਰਗੀਆਂ ਗੰਭੀਰ ਬੀਮਾਰੀਆਂ ਤੋਂ ਇਲਾਵਾ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜੂਝ ਰਹੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਬਾਕੀ 23 ਫੀਸਦੀ ਮਾਮਲਿਆਂ ਵਿਚ ਮਰੀਜ਼ ਮੁੱਖ ਤੌਰ ‘ਤੇ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪੇ ਵਰਗੀਆਂ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਸਨ ਅਤੇ ਅਜਿਹੇ ਬਹੁਤ ਹੀ ਘੱਟ ਮਾਮਲੇ ਸਨ, ਜਿਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਸੀ। ਸਿਹਤ ਵਿਭਾਗ ਦੇ ਮੁੱਖ ਸਕੱਤਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਉਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਪਹਿਲਾਂ ਹੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਮੌਤ ਕੁਦਰਤੀ ਤੌਰ ‘ਤੇ ਵੀ ਹੋ ਸਕਦੀ ਸੈ। ਹੁਣ ਤਕ 2106 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 1918ਮਰੀਜ਼ ਸਿਹਤਯਾਬ ਹੋ ਕੇ ਘਰ ਜਾ ਚੁਕੇ ਹਨ। ਕੁਝ ਦਿਨਾਂ ਤੋਂ ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ ਲਗਭਗ 100 ਦਿਨ ਰਹਿ ਗਈ ਹੈ, ਜੋ ਕਾਫੀ ਬੇਹਤਰ ਹੈ।
ਸੂਬੇ ਵਿਚ ਹੋਈਆਂ ਮੌਤਾਂ ਦਾ ਵਿਸਲੇਸ਼ਣ ਅਤੇ ਸਮੀਖਿਆ ਕਰਨ ਲਈ ਡਾ. ਤਲਵਾਰਦੀ ਅਗਵਾਈ ਵਿਚ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਿਹਤ ਸੇਵਾਵਾਂ ਦੇ ਨਿਦੇਸ਼ਕ ਡਾ. ਅਵਨੀਤ ਕੌਰ ਨੇ ਦੱਸਿਆ ਕਿ 8 ਮਰੀਜ਼ ਆਖਰੀ ਪੜਾਅ ‘ਤੇ ਗੁਰਦੇ ਦੀ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਉਹ ਡਾਇਲਸਿਸ ‘ਤੇ ਸਨ। ਇਸ ਲਈ ਉਨ੍ਹਾਂ ਦੀ ਜਾਨ ਪਹਿਲਾਂ ਹੀ ਖਤਰੇ ਵਿਚ ਸੀ। ਇਸ ਤੋਂ ਇਲਾਵਾ 9 ਮਰੀਜ਼ ਸ਼ੂਗਰ ਵਰਗੀ ਗੰਭੀਰ ਬੀਮਾਰੀ ਤੋਂ ਪੀੜਤ ਸਨ। ਕੁਝ ਮਾਮਲਿਆਂ ਵਿਚ ਮਰੀਜ਼ਾਂ ਦੀ ਰੋਕ ਰੋਗੂ ਸਮਰੱਥਾ ਬਹੁਤ ਕਮਜ਼ੋਰ ਸੀ ਕਿਉਂਕਿ ਉਹ ਐੱਚ. ਆਈ. ਵੀ. ਪਾਜੀਟਿਵ ਸੀ। ਉਨ੍ਹਾਂ ਦੱਸਿਆ ਕਿ ICMR ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਮਰੀਜ਼ਾਂ ਨੂੰ ਕੋਈ ਪੁਰਾਣੀ ਬੀਮਾਰੀ ਤੋਂ ਬਿਨਾਂ ਕੋਵਿਡ-19 ਨਾਲ ਪ੍ਰਭਾਵਿਤ ਦੇਖਿਆ ਜਾਂਦਾ ਹੈ ਤਾਂ ਹੀ ਉਸ ਦੀ ਮੌਤ ਕੋਵਿਡ ਨਾਲ ਮੰਨੀ ਜਾਂਦੀ ਹੈ। ਸੂਬੇ ਦੀ ਮੌਤ ਦਰ, ਰਾਸ਼ਟਰੀ ਔਰਤ ਮੌਤ ਦਰ (3 ਫੀਸਦੀ) ਦੀ ਬਜਾਏ ਬਹੁਤ ਘੱਟ ਹੈ। ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲਿਆਂ ਵਿਚ ਮ੍ਰਿਤਕਾਂ ਦੇ ਨਮੂਨੇ ਲੇ ਗਏ ਸਨ ਜਿਨ੍ਹਾਂ ਵਿਚੋਂ ਕੁਝ ਪਾਜੀਟਿਵ ਪਾਏ ਗਏ ਜਦੋਂ ਕਿ ਇਹ ਨਮੂਨੇ ਸਿਰਫ ਸੰਭਾਵਤ ਪਾਜੀਟਿਵ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਲਏ ਗਏ ਸਨ।