ਲੁਧਿਆਣਾ ਵਿੱਚ ਪਿਛਲੇ ਹਫ਼ਤੇ ਡੇਲਟਾ ਪਲੱਸ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਹਤ ਵਿਭਾਗ ਨੇ ਫੈਸਲਾ ਲਿਆ ਹੈ ਕਿ ਜ਼ਿਲ੍ਹੇ ਵਿਚ RTPCR ਟੈਸਟ ਵਿਚ ਪਾਜ਼ੀਟਿਵ ਆਉਣ ਵਾਲੇ ਸਾਰੇ ਨਮੂਨਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਜਾਵੇਗਾ। ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਨੇ ਹੁਣ ਕੋਰੋਨਾ ਦੇ ਨਵੇਂ ਰੂਪ ਦੇ ਖਤਰੇ ਤੋਂ ਬਚਣ ਲਈ ਇਹ ਰਸਤਾ ਚੁਣਿਆ ਹੈ।
ਵਾਇਰਸ ਦੇ ਰੂਪ ਦੀ ਪਛਾਣ ਸਿਰਫ ਜੀਨੋਮ ਸੀਕਵੈਂਸਿੰਗ ਦੁਆਰਾ ਕੀਤੀ ਜਾ ਸਕਦੀ ਹੈ। ਜਿਵੇਂ ਹੀ ਸਾਨੂੰ ਕੋਰੋਨਾ ਦੇ ਬਦਲ ਰਹੇ ਸਟ੍ਰੇਨ ਬਾਰੇ ਪਤਾ ਚੱਲੇਗਾ, ਸਮੇਂ ਸਿਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੈਪਿਡ ਐਂਟੀਜੇਨ ਟੈਸਟ ਵਿੱਚ ਪਾਜ਼ੀਟਿਵ ਆਉਣ ਵਾਲ ਸੈਂਪਲਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਨਹੀਂ ਭੇਜਿਆ ਜਾਵੇਗਾ। ਮੰਗਲਵਾਰ ਤੋਂ ਪਾਜ਼ੀਟਿਵ ਨਮੂਨੇ ਭਜਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਡਾ. ਰਮੇਸ਼ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਲਤਾਲਾ ਵਿੱਚ 200 ਸੈਂਪਲ ਲਏ ਗਏ ਸਨ। ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਪਿੰਡ ਜੰਡ ਅਤੇ ਲਤਾਲਾ ਵਿੱਚ ਵੀ ਵਧੇਰੇ ਸੈਂਪਲ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਮੰਡੀ ਅਹਿਮਦਗੜ੍ਹ ਤੋਂ ਵੀ ਸੈਂਪਲ ਲਏ ਗਏ ਹਨ।
ਇਹ ਵ ਪੜ੍ਹੋ : ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ