The shameful act : ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ ਪਰ ਫਿਰ ਵੀ ਇਸ ਦੌਰਾਨ ਕਈ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਗੜ੍ਹਸ਼ੰਕਰ ਵਿਖੇ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਮਾਂ ਨੇ ਆਪਣੇ ਪ੍ਰੇਮੀ ਕੋਲੋਂ ਨਾਬਾਲਗ ਧੀ ਦਾ ਰੇਪ ਕਰਵਾਇਆ। ਘਟਨਾ ਬਾਰੇ ਸੁਣ ਕੇ ਕੰਨਾਂ ‘ਤੇ ਵਿਸ਼ਵਾਸ ਨਹੀਂ ਹੁੰਦਾ ਕਿ ਇਕ ਮਾਂ ਵੀ ਇਸ ਤਰ੍ਹਾਂ ਦਾ ਕਾਰਾ ਕਰ ਸਕਦੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਪੀੜਤਾ ਨੇ ਦਿੱਤੀ।
ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਮੀਰਪੁਰ ਜੱਟਾਂ ਦੇ ਨੌਜਵਾਨ ਅਮਰਜੀਤ ਨਾਲ ਨਾਜਾਇਜ਼ ਸਬੰਧ ਸਨ। ਕਈ ਵਾਰ ਮਾਂ ਮੈਨੂੰ ਆਪਣੇ ਨਾਲ ਲੈ ਕੇ ਉਸ ਨੂੰ ਮਿਲਣ ਜਾਂਦੀ ਸੀ। 25 ਮਾਰਚ 2019 ਨੂੰ ਮਾਂ ਲੁਧਿਆਣਾ ਜਾਣ ਦੇ ਨਾਂ ‘ਤੇ ਗੜ੍ਹਸ਼ੰਕਰ ਦੋਸ਼ੀ ਕੋਲ ਲੈ ਆਈ। ਉਥੋਂ ਆਨੰਦਪੁਰ ਸਾਹਿਬ ਗਏ ਤੇ 26 ਮਾਰਚ ਨੂੰ ਵਾਪਸ ਪਰਤੇ। ਸ਼ਾਮ ਨੂੰ ਮਾਂ ਨੇ ਖਾਣੇ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਅਤੇ ਜਦੋਂ ਉਸ ਨੂੰ ਨੀਂਦ ਆਉਣ ਲੱਗੀ ਤਾਂ ਦੋਸ਼ੀ ਨੇ ਮੇਰੇ ਨਾਲ ਰੇਪ ਕੀਤਾ। ਪੀੜਤਾ ਨੇ ਕਿਹਾ ਕਿ ਜਦੋਂ ਮੈਂ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਕਿ ਮੇਰੇ ਪੇਟ ਵਿਚ ਦਰਦ ਹੋ ਰਿਹਾ ਹੈ ਤਾਂ ਉਸ ਨੇ ਮੈਨੂੰ ਕਿਸੇ ਨੂੰ ਇਸ ਬਾਰੇ ਦੱਸਣ ਤੋਂ ਮਨ੍ਹਾ ਕਰ ਦਿੱਤਾ।
ਜਦੋਂ ਉਸ ਨੇ ਮਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਤਾਂ ਉਸ ਨੇ ਬਾਅਦ ਵਿਚ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ। ਜਿਨ੍ਹਾਂ ਨੇ ਪੁਲਿਸ ਵਿਚ ਸ਼ਿਕਾਇਤ ਕੀਤੀ। ਪੁਲਿਸ ਨੇ ਸਾਰੇ ਮਾਮਲੇ ਦੀ ਛਾਣਬੀਣ ਕੀਤੀ। ਐੱਸ. ਐੱਚ. ਓ. ਇਕਬਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ।