There were 4 cases : ਜਿਲ੍ਹਾ ਪਟਿਆਲਾ ਵਿਚ ਅੱਜ ਕੋਰੋਨਾ ਪਾਜੀਟਿਵ ਦੇ 4 ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 2 ਕੇਸ ਆਸ਼ਾ ਵਰਕਰਾਂ ਦੇ ਹਨ ਤੇ ਦੋ ਵਿਅਕਤੀ ਕੁਵੈਤ ਤੋਂ ਵਾਪਸ ਪਰਤੇ ਹਨ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਵਾਪਸ ਆਉਣ ‘ਤੇ ਇਨ੍ਹਾਂ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਰੱਖਿਆ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ। ਇਸ ਤਰ੍ਹਾਂ ਪਟਿਆਲਾ ‘ਚ ਕੁੱਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 126 ਹੋ ਗਈ ਹੈ। ਇਸੇ ਤਰ੍ਹਾਂ ਜਿਲ੍ਹਾ ਬਠਿੰਡਾ ਵਿਚ ਵੀ 2 Covid-19 ਮਰੀਜ਼ ਮਿਲੇ ਹੀ। ਇਹ ਦੋਵੇਂ ਮਰੀਜ਼ ਬੀਤੇ ਦਿਨੀਂ ਹੀ ਦਿੱਲੀ ਤੋਂ ਵਾਪਸ ਆਏ ਹਨ। ਇਸ ਤਰ੍ਹਾਂ ਬਠਿੰਡਾ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 7 ਹੋ ਚੁੱਕੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਸਿੰਬੜੋ ਵਿਖੇ ਦਿੱਲੀ ਤੋਂ ਪਰਤੀ ਇਕ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਪਿੰਡ ਮਟਰੋਡਾ ਵਿਖੇ ਆਸ਼ਾ ਵਰਕਰਾਂ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ। ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦਾਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕੋਰੋਨਾ ਪਾਜੀਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ ਤਾਂ ਜੋ ਇਸ ਵਾਇਰਸ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਜਿਲ੍ਹਾ ਪਟਿਆਲਾ ਵਿਚ ਹੁਣ ਤਕ 106 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ ਕੁੱਲ 18 ਐਕਟਿਵ ਕੇਸ ਹਨ।
ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਲਗਾਤਾਰ ਵਧ ਰਿਹਾ ਹੈ। ਹਰ ਕੋਈ ਇਸ ਤੋਂ ਬਚਣ ਲਈ ਵੈਕਸੀਨ ਬਣਾਉਣ ਵਿਚ ਲੱਗਾ ਹੋਇਆ ਹੈ ਤੇ ਅਕਤੂਬਰ ਤਕ ਇਸ ਦੀ ਵੈਕਸੀਨ ਆਉਣ ਦੀ ਉਮੀਦ ਹੈ। ਲਗਭਗ ਪਿਛਲੇ 24 ਘੰਟਿਆਂ ਵਿਚ 8380 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ੍ਤੇ 193 ਲੋਕਾਂ ਦੀ ਮੌਤ ਹੋਈ ਹੈ। ਪੂਰੇ ਵਿਸ਼ਵ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 190609 ਤਕ ਪੁੱਜ ਗਈ ਹੈ ਤੇ ਲਗਭਗ 5408 ਲੋਕਾਂ ਦੀ ਮੌਤ ਹੋ ਚੁੱਕੀ ਹੈ।