Tick tock star Khushwinder : ਜਲੰਧਰ ਦੇ ਰਹਿਣ ਵਾਲੇ ਟਿਕ ਟਾਕ ਸਟਾਰ ਖੁਸ਼ਵਿੰਦਰ ਸਿੰਘ ਉਰਫ ਖੁਸ਼ ਰੰਧਾਵਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਖੁਸ਼ ਰੰਧਾਵਾ ਦੇ ਖੁਦਕੁਸ਼ੀ ਤੋਂ ਬਾਅਦ ਜਿਥੇ ਸੋਸ਼ਲ ਮੀਡੀਆ ‘ਤੇ ਉਸ ਦੀ ਮੌਤ ‘ਤੇ ਅਫਸੋਸ ਜਤਾਇਆ ਜਾ ਰਿਹਾ ਹੈ ਉਥੇ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਪਿਆਰ ਵਿਚ ਧੋਖਾ ਮਿਲਣ ਕਾਰਨ ਖੁਸ਼ ਰੰਧਾਵਾ ਨੇ ਖੁਦਕੁਸ਼ੀ ਕੀਤੀ ਹੈ ।
ਖੁਸ਼ ਰੰਧਾਵਾ ਜਲੰਧਰ ਦੇ ਪਿੰਡ ਰੰਧਾਵਾ ਮਸੰਦਾਂ ਦਾ ਰਹਿਣ ਵਾਲਾ ਸੀ। ਉਸ ਨੇ ਥੋੜ੍ਹੀ ਦੇਰ ਵਿਚ ਹੀ ਟਿਕ ਟੌਕ ‘ਤੇ ਆਪਣੀ ਜਗ੍ਹਾ ਬਣਾ ਲਈ ਸੀ। ਉਸ ਦੇ ਲਗਭਗ 400 ਦੇ ਲਗਭਗ ਵੀਡੀਓਜ਼ ਹਨ ਤੇ ਜਿਸ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ। ਖੁਸ਼ਵਿੰਦਰ ਰੰਧਾਵਾ ਵਲੋਂ 19 ਮਈ ਨੂੰ ਕੋਈ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ ਜਿਸ ਕਰਕੇ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਕਲ ਉਸ ਦੀ ਮੌਤ ਹੋ ਗਈ। ਇਹ ਵੀ ਖਬਰ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣਾ ਫੋਨ ਵੀ ਤੋੜ ਦਿੱਤਾ ਸੀ।
ਖੁਸ਼ਵਿੰਦਰ ਰੰਧਾਵਾ ਦੀ ਮਾਂ ਤੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਕਿਸੇ ਕੁੜੀ ਦਾ ਜ਼ਿਕਰ ਨਹੀਂ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੀ ਤੇ ਨਾ ਹੀ ਉਸ ਨੂੰ ਕਿਸੇ ‘ਤੇ ਸ਼ੱਕ ਹੈ। ਭਾਵੇਂ ਖੁਸ਼ ਰੰਧਾਵਾ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਰ ਉਹ ਆਪਣੀ ਮਿਹਨਤ ਸਦਕਾ ਬਹੁਤ ਜਲਦੀ ਹੀ ਟਿਕ ਟੌਕ ਦਾ ਸਟਾਰ ਬਣ ਗਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਤੋਂ ਬਹੁਤ ਆਸਾਂ ਸਨ। ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ ਤੇ ਲਾਸ਼ ਨੂੰ ਪੋਸਟਮਾਰਮ ਲਈ ਭੇਜ ਦਿੱਤਾ ਗਿਆ ਹੈ।