Total number to 265 : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚ ਸੋਮਵਾਰ ਸਵੇਰੇ ਕੋਰੋਨਾ ਦੇ 3 ਹੋਰ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਵੀ ਛੇ ਪਾਜੀਟਿਵ ਕੇਸ ਆਏ ਸਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਐਕਟਿਵ ਕੇਸਾਂ ਦੀ ਗਿਣਤੀ 76 ਹੋ ਗਈ ਹੈ ਤੇ 265 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਚੰਡੀਗੜ੍ਹ ਸ਼ਹਿਰ ਦੀ ਡੱਡੂਮਾਜਰਾ ਕਾਲੋਨੀ ਵਿਚ ਇਕ ਬੱਚੀ ਦੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਬੱਚੀ ਦਾ ਤਿੰਨ ਦਿਨ ਪਹਿਲਾਂ ਸੈਕਟਰ-22 ਦੇ ਸਰਕਾਰੀ ਹਸਪਤਾਲ ਵਿਚ ਜਨਮ ਹੋਇਆ ਸੀ। ਮੌਤ ਤੋਂ ਬਾਅਦ ਜਦੋਂ ਬੱਚੀ ਦਾ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ। ਸ਼ਹਿਰ ਵਿਚ ਕੋਰੋਨਾ ਨਾਲ ਇਹ ਚੌਥੀ ਮੌਤ ਹੈ। ਇਸ ਦੇ ਨਾਲ ਹੀ ਸੈਕਟਰ-26 ਬਾਪੂਧਾਮ ਕਾਲੋਨੀ ਵਿਚ ਐਤਵਾਰ ਨੂੰ 14 ਨਵੇਂ .ਮਰੀਜ਼ਾਂ ਸਮੇਤ ਸ਼ਹਿਰ ‘ਚ 20 ਕੇਸ ਦਰਜ ਕੀਤੇ ਗਏ ਹਨ।
ਲਗਾਤਾਰ ਦੂਜੇ ਦਿਨ ਵੀ 14 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਕ ਵਾਰ ਫਿਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਸ਼ਨੀਵਾਰ ਵੀ ਸ਼ਹਿਰ ਵਿਚ 14 ਕੇਸ ਦਰਜ ਕੀਤੇ ਗਏ ਸਨ। ਸ਼ਹਿਰ ਵਿਚ ਹਾਲੇ ਤਕ 254 ਲੋਕਾਂ ਵਿਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ। ਇਸ ਸਮੇਂ 58 ਕੋਰੋਨਾ ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਬਾਪੂਧਾਮ ਵਿਚ ਐਤਵਾਰ ਨੂੰ 14 ਨਵੇਂ ਪਾਜ਼ੇਟਿਵ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿਚ 30 ਸਾਲ ਦੀਆਂ ਦੋ ਔਰਤਾਂ, 18 ਸਾਲ ਦਾ ਨੌਜਵਾਨ, 37 ਸਾਲ ਦੀ ਮਹਿਲਾ, 23 ਸਾਲ ਦੀ ਮੁਟਿਆਰ, ਇਕ ਪਰਵਾਰ ਦੇ ਛੇ ਲੋਕ (ਇਨ੍ਹਾ ਵਿਚ 35 ਸਾਲ ਦੀ ਮਹਿਲਾ, 42 ਸਾਲ ਦੇ ਮਰਦ, 15 ਸਾਲ ਦਾ ਨਾਬਾਲਗ਼, ਦੋ 13 ਸਾਲ ਦੇ ਬੱਚੇ ਅਤੇ ਇਕ 17 ਸਾਲ ਦਾ ਨੌਜਵਾਨ), ਢਾਈ ਸਾਲ ਦਾ ਬੱਚਾ, 14 ਸਾਲ ਦੀ ਲੜਕੀ ਅਤੇ 23 ਸਾਲ ਦੀ ਮੁਟਿਆਰ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਬਾਪੂਧਾਮ ਤੋਂ 99 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ : ਬਾਪੂਧਾਮ ਕਾਲੋਨੀ ਵਿਚ ਐਤਵਾਰ 99 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਹਾਲੇ ਤਕ 151 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁਕੇ ਹਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਪੈਡਿੰਗ ਹੈ। ਬਾਪੂਧਾਮ ਕਾਲੋਨੀ ਦੇ ਸਕੂਲ ਵਿਚ ਬਣਾਏ ਗਏ ਕੋਰੋਨਾ ਸੈਂਪਲ ਕੁਲੈਕਸ਼ਨ ਸੈਂਟਰ ਵਿਚ ਰੋਜ਼ਾਨਾ 100 ਦੇ ਕਰੀਬ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।
ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਟੀਚਾ ਹੈ ਕਿ ਬਾਪੂਧਾਮ ਕਾਲੋਨੀ ਵਿਚ ਹਰ ਸ਼ੱਕੀ ਦੇ ਅਤੇ ਰੈਂਡਮ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾਵੇ ਤਾਂ ਜੋ ਕੋਰੋਨਾ ਪਾਜ਼ੇਟਿਵ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਸ਼ਹਿਰ ਵਿਚ ਹਾਲੇ ਤਕ 3904 ਲੋਕਾਂ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਚੁਕੀ ਹੈ। ਇਨ੍ਹਾਂ ਵਿਚੋਂ 3514 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਵਿਚ ਹਾਲੇ ਤਕ 186 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਜਾ ਚੁਕਾ ਹੈ ਜਦਕਿ ਇਸ ਸਮੇਂ 58 ਕੋਰੋਨਾ ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਸ਼ਹਿਰ ਵਿਚ ਹੁਣ ਤਕ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁਕੀਆਂ ਹਨ।