ਬਠਿੰਡਾ ਦੇ ਭਾਈ ਘਨਈਆ ਚੌਂਕ ਦੇ ਵਿੱਚ ਅੱਜ ਸਵੇਰ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਟਕਰਾ ਕੇ ਸੜਕ ਤੋਂ ਪਰਲੇ ਪਾਸੇ ਪਲਟ ਗਿਆ। ਜਿਸ ਦੇ ਨਾਲ ਟਰੱਕ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਪਰ ਗਨੀਮਤ ਇਸ ਗੱਲ ਦੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਸਵੇਰ ਤੜਕਸਾਰ ਅੰਮ੍ਰਿਤਸਰ ਮੇਨ ਹਾਈਵੇ ਤੋਂ ਬਠਿੰਡਾ ਆ ਰਿਹਾ ਸੀ ਜਿਸ ਦੌਰਾਨ ਅਚਾਨਕ ਡਰਾਈਵਰ ਨੂੰ ਡਰਾਈਵਿੰਗ ਦੇ ਦੌਰਾਨ ਨੀਂਦ ਆਉਣ ਦੇ ਕਾਰਨ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਿਆ ਤੇ ਸੜਕ ਤੋਂ ਨੀਚੇ ਉਤਰਨ ਕਾਰਨ ਪਲਟ ਗਿਆ।
ਇਹ ਵੀ ਪੜ੍ਹੋ : ਜਲੰਧਰ : ਨਾਬਾਲਗ ਬੱਚੀ ਦੇ ਕ.ਤਲ ਮਾਮਲੇ ‘ਚ ASI ਸਸਪੈਂਡ, ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼, ACP ਵੱਲੋਂ ਵੱਡਾ ਖੁਲਾਸਾ
ਤਸਵੀਰਾਂ ਬਿਆਨ ਕਰਦੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਹੈ। ਟਰੱਕ ਬੇਕਾਬੂ ਹੋ ਕੇ ਪੁਲਿਸ ਦੇ ਬੈਰੀਗੇਟ ਦੇ ਨਾਲ ਟਕਰਾਇਆ ਹੋ ਸਕਦਾ ਸੀ ਕਿ ਇਹ ਟਰੱਕ ਜੇਕਰ ਕਿਸੇ ਹੋਰ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਜਾਂ ਕਿਸੇ ਵਹੀਕਲ ਦੇ ਨਾਲ ਟਕਰਾਉਂਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਗਨੀਮਤ ਰਹੀ ਕਿ ਟਰੱਕ ਡ੍ਰਾਈਵਰ ਅਤੇ ਕੰਡਕਟਰ ਵੀ ਸੁਰੱਖਿਤ ਹਨ।
ਵੀਡੀਓ ਲਈ ਕਲਿੱਕ ਕਰੋ -:
























