twinkle first attempt 46 years:ਟਵਿੰਕਲ ਖੰਨਾ ਲਾਕਡਾਊਨ ਦੇ ਚੱਲਦੇ ਘਰ ਵਿੱਚ ਸਮਾਂ ਬਿਤਾ ਰਹੀ ਹੈ। ਅਦਾਕਾਰਾ ਆਪਣੇ ਬੱਚਿਆਂ ਅਤੇ ਮਾਂ ਨਾਲ ਲਾਕਡਾਊਨ ਵਿੱਚ ਕਾਫੀ ਇੰਨਜੁਆਏ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੈ ਅਤੇ ਆਪਣੇ ਬੱਚਿਆ ਅਤੇ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੂ ਰਹਿੰਦੀ ਹੈ। ਇਨ੍ਹਾਂ ਹੀ ਨਹੀਂ ਉਹ ਆਪਣੇ ਹੱਥ ਨਾਲ ਬਣਾਏ ਗਏ ਖਾਣੇ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੇ ਇੱਕ ਬਾਊਲ ਵਿੱਚ ਰੱਖੇ ਫ੍ਰਾਈਡ ਰਾਇਸ ਦੀ ਤਸਵੀਰ ਸ਼ੇਅਰ ਕੀਤੀ ਹੈ।
ਟਵਿੰਕਲ ਖੰਨਾ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਪਹਿਲੀ ਵਾਰ ਆਪਣੀ ਮਾਂ ਡਿੰਪਲ ਕਪਾਡੀਆ ਦੇ ਹੱਥ ਦਾ ਬਣਿਆ ਖਾਣਾ ਖਾਦਾ ਹੈ। ਉਹਨਾਂ ਨੇ ਲਿਖਿਆ ਮੇਰੀ ਮਾਂ ਨੂੰ 46 ਸਾਲ ਲੱਗੇ, ਇੱਕ ਮਹਾਮਾਰੀ ਹੋਈ, ਲਾਕਡਾਊਨ ਹੋਇਆ, ਉਦੋ ਜਾ ਕੇ ਉਹਨਾਂ ਨੇ ਮੇਰੇ ਲਈ ਖਾਣਾ ਬਣਾਇਆ। ਇਸ ਫ੍ਰਾਈਡ ਰਾਈਸ ਨਾਲ ਮੈਨੂੰ ਸਮਝ ਆਇਆ ਕਿ ਲੋਕ ਮਾਂ ਦੇ ਹੱਥ ਦਾ ਖਾਣਾ ਕਿਉਂ ਚਾਹੁੰਦੇ ਹਨ। ਟਵਿੰਕਲ ਦੇ ਇਸ ਖੁਲਾਸੇ ਨਾਲ ਹਰ ਕੋਈ ਹੈਰਾਨ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਣ ਜੌਹਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਟਵਿੰਕਲ ਖੰਨਾ ਇੱਕ ਅਜਿਹੀ ਔਰਤ ਹੈ, ਜਿਸ ਨਾਲ ਉਹਨਾਂ ਨੂੰ ਪਿਆਰ ਹੋਇਆ ਸੀ।ਕਰਣ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਰਫ਼ ਉਸ ਨੂੰ ਹੀ ਪਿਆਰ ਕੀਤਾ ਹੈ। ਕਰਣ ਦੋ ਬੱਚਿਆਂ ਦੇ ਪਿਤਾ ਹਨ ਪਰ ਹੁਣ ਤੱਕ ਉਹਨਾਂ ਨੇ ਵਿਆਹ ਨਹੀਂ ਕੀਤਾ। ਖਬਰਾਂ ਮੁਤਾਬਿਕ ਕਿਹਾ ਜਾਂਦਾ ਹੈ ਕਰਣ ਜੌਹਰ ਦੇ ਵਿਆਹ ਨਾ ਕਰਨ ਦਾ ਕਾਰਨ ਵੀ ਟਵਿੰਕਲ ਖੰਨਾ ਹੀ ਹੈ।
ਦਸ ਦੇਈਏ ਕਿ 2015 ਵਿੱਚ ਟਵਿੰਕਲ ਖੰਨਾ ਦੀ ਕਿਤਾਬ ਦੀ ਲਾਂਚਿੰਗ ਦੌਰਾਨ ਕਰਣ ਨੇ ਦੱਸਿਆ ਸੀ ਕਿ ਟਵਿੰਕਲ ਉਹ ਕੁੜੀ ਸੀ, ਜਿਸ ਦੇ ਪਿਆਰ ਵਿੱਚ ਉਹ ਬੁਰੀ ਤਰ੍ਹਾਂ ਪਾਗਲ ਸਨ। ਦਰਅਸਲ ਟਵਿੰਕਲ ਤੇ ਕਰਣ ਇੱਕ ਹੀ ਸਕੂਲ ਵਿੱਚ ਪੜ੍ਹੇ ਸਨ। ਉਸ ਸਮੇਂ ਉਹ ਦੋਵੇਂ ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਨ । ਕਰਣ ਨੇ ਟਵਿੰਕਲ ‘ਤੇ ਉਹਨਾਂ ਦਾ ਦਿਲ ਤੋੜਨ ਦਾ ਦੋਸ਼ ਵੀ ਲਗਾਇਆ ਸੀ।