ਜ਼ਿਆਦਾਤਰ ਲੋਕ ਔਡੀ ਕਾਰ ਨੂੰ ਸਟੇਟਸ ਸਿੰਬਲ ਮੰਨਦੇ ਹਨ ਅਤੇ ਚਾਹ ਵੇਚਣ ਨੂੰ ਇੱਕ ਹੇਠਲੇ ਦਰਜੇ ਦਾ ਕਾਰੋਬਾਰ ਮੰਨਦੇ ਹਨ ਪਰ ਮੁੰਬਈ ਦੇ ਦੋ ਪ੍ਰੋਫੈਸ਼ਨਲਸ ਨੇ ਇਨ੍ਹਾਂ ਦੋਹਾਂ ਮਿੱਥਾਂ ਨੂੰ ਤੋੜ ਦਿੱਤਾ ਹੈ।
ਮੰਨੂ ਸ਼ਰਮਾ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ ਜੋਕਿ ਅਫ਼ਰੀਕਾ ਵਿੱਚ ਨੌਕਰੀ ਕਰ ਰਿਹਾ ਸੀ, ਜਦੋਂ ਕਿ ਪੰਜਾਬ ਦਾ ਰਹਿਣ ਵਾਲਾ ਕਸ਼ਯਪ ਹੁਣ ਸਵੇਰੇ ਸਟਾਕ ਮਾਰਕੀਟ ਵਿੱਚ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਆਪਣੇ ਦੋਸਤ ਨਾਲ ਚਾਹ ਵੇਚਦਾ ਹੈ। ਉਹ ਕਹਿੰਦਾ ਹੈ, “ਸਾਡੀ ਔਡੀ ਵਿੱਚ ਚਾਹ ਵੇਚ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਗਲਤ ਸਾਬਤ ਕਰ ਦਿੱਤਾ ਹੈ ਕਿ ਸਿਰਫ਼ ਆਰਥਿਕ ਤੌਰ ‘ਤੇ ਕਮਜ਼ੋਰ ਲੋਕ ਹੀ ਚਾਹ ਵੇਚਦੇ ਹਨ। ਇੱਕ ਸਾਈਕਲ ਸਵਾਰ ਵੀ ਚਾਹ ਪੀਂਦਾ ਹੈ ਅਤੇ ਜੈਗੁਆਰ ਚਲਾਉਣ ਵਾਲਾ ਵਿਅਕਤੀ ਵੀ ਚਾਹ ਪੀਂਦਾ ਹੈ।”
ਮੰਨੂੰ ਸ਼ਰਮਾ ਅਤੇ ਅਮਿਤ ਕਸ਼ਯਪ ਨਾਮ ਦੇ ਦੋ ਨੌਜਵਾਨ ਪ੍ਰੋਫੈਸ਼ਨਲਸ ਦਫ਼ਤਰ ਤੋਂ ਖਾਲੀ ਸਮੇਂ ਦੌਰਾਨ ਆਪਣੀ ਔਡੀ ਕਾਰ ਵਿੱਚ ਸੜਕ ‘ਤੇ ਚਾਹ ਵੇਚਦੇ ਹਨ। ਮੰਨੂ ਸ਼ਰਮਾ ਅਤੇ ਕਸ਼ਯਪ ਪਿਛਲੇ ਛੇ ਮਹੀਨਿਆਂ ਤੋਂ ਅੰਧੇਰੀ ਦੇ ਪੱਛਮੀ ਉਪਨਗਰ ਲੋਖੰਡਵਾਲਾ ਵਿੱਚ 70 ਲੱਖ ਰੁਪਏ ਦੀ ਆਪਣੀ ਲਗਜ਼ਰੀ ਕਾਰ ਵਿੱਚ 20 ਰੁਪਏ ਵਿੱਚ ਚਾਹ ਵੇਚ ਰਹੇ ਹਨ।
ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਤਰਕਾਰ ਚਾਹਵਾਲਾ, ਪੀਐਚਡੀ ਚਾਹਵਾਲਾ ਅਤੇ ਗ੍ਰੈਜੂਏਟ ਚਾਹਵਾਲਾ ਵੀ ਕਾਫੀ ਮਸ਼ਹੂਰ ਹੋ ਚੁੱਕੇ ਹਨ।
ਮੰਨੂ ਸ਼ਰਮਾ ਅਤੇ ਕਸ਼ਯਪ ਚਾਹ ਬਣਾਉਣ ਅਤੇ ਪਰੋਸਣ ਦਾ ਸਾਰਾ ਇੰਤਜ਼ਾਮ ਆਪਣੀ ਔਡੀ ਦੇ ਪਿੱਛੇ ਉਸ ਦੀ ਲਗੇਜ ਵਿਚ ਰੱਖਦੇ ਹਨ ਅਤੇ ਆਪਣੀ ਕਾਰ ਸੜਕ ਦੇ ਕੰਢੇ ਖੜ੍ਹੀ ਕਰ ਦਿੰਦੇ ਹਨ ਅਤੇ ਉਥੇ ਆਪਣੀ ਦੁਕਾਨ ਚਲਾਉਂਦੇ ਹਨ। ਦਰਅਸਲ, ਚਾਹ ਦੇ ਸਟਾਲ ਦੂਜੇ ਸ਼ਹਿਰਾਂ ਵਾਂਗ ਮੁੰਬਈ ਵਿੱਚ ਕਿਤੇ ਵੀ ਦੇਖੇ ਜਾ ਸਕਦੇ ਹਨ। ਪਰ ਇੱਕ ਰਾਤ ਦੀ ਗੱਲ ਹੈ ਕਿ ਮੰਨੂੰ ਸ਼ਰਮਾ ਅਤੇ ਕਸ਼ਯਪ ਨੂੰ ਰਾਤ ਨੂੰ ਚਾਹ ਦੀ ਤਲਬ ਉਠੀ ਅਤੇ ਦੋਵੇਂ ਚਾਹ ਪੀਣ ਲਈ ਸੜਕ ‘ਤੇ ਚਲੇ ਗਏ, ਪਰ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਕਿਤੇ ਵੀ ਚਾਹ ਦੀ ਦੁਕਾਨ ਨਹੀਂ ਮਿਲੀ। ਉਦੋਂ ਹੀ ਦੋਹਾਂ ਨੇ ਰਾਤ ਨੂੰ ਚਾਹ ਵੇਚਣ ਦਾ ਫੈਸਲਾ ਕੀਤਾ। ਦੋਹਾਂ ਨੇ ਕਿਹਾ ਕਿ “ਅਸੀਂ ਰਾਤ ਨੂੰ ਚਾਹ ਦਾ ਕੱਪ ਪੀਣ ਲਈ ਤਰਸ ਰਹੇ ਸੀ, ਪਰ ਉਸ ਵੇਲੇ ਸਾਨੂੰ ਕਿਤੇ ਵੀ ਚਾਹ ਨਹੀਂ ਮਿਲੀ। ਉਦੋਂ ਹੀ ਅਸੀਂ ਇੱਥੇ ਆਪਣਾ ਸਟਾਲ ਖੋਲ੍ਹਣ ਬਾਰੇ ਸੋਚਿਆ।”
ਇਹ ਵੀ ਪੜ੍ਹੋ : ਓਡਿਸ਼ਾ ‘ਚ 2 ਟ੍ਰੇਨਾਂ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ, ਕਈ ਮੌਤਾਂ ਦਾ ਖਦਸ਼ਾ
ਔਡੀ ਵਿਚਲੀ ਚਾਹ ਹੁਣ ਇਲਾਕੇ ਵਿਚ ਕਾਫੀ ਮਸ਼ਹੂਰ ਹੋ ਗਈ ਹੈ। ਉਨ੍ਹਾਂ ਦੀ ਚਾਹ ਦਾ ਸੁਆਦ ਗਾਹਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਉੱਥੇ ਚਾਹ ਪੀਣ ਲਈ ਆਉਣ ਵਾਲੇ ਇੱਕ ਰੈਗੂਲਰ ਗਾਹਕ ਨੇ ਕਿਹਾ ਕਿ “ਮੈਂ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਚਾਹ ਪੀਣ ਲਈ ਆ ਰਿਹਾ ਹਾਂ ਕਿਉਂਕਿ ਇਸ ਦਾ ਸੁਆਦ ਬਹੁਤ ਹੀ ਸ਼ਾਨਦਾਰ ਹੈ। ਜਦੋਂ ਵੀ ਮੈਂ ਇਸ ਇਲਾਕੇ ਵਿੱਚੋਂ ਲੰਘਦਾ ਹਾਂ, ਮੈਨੂੰ ਉਨ੍ਹਾਂ ਦੀ ਚਾਹ ਪੀਣੀ ਪੈਂਦੀ ਹੈ।” ਦੋਵੇਂ ਦੋਸਤ ਸੋਸ਼ਲ ਮੀਡੀਆ ਰਾਹੀਂ ਆਪਣੇ ਗਾਹਕਾਂ ਤੋਂ ਆਪਣੀ ਪ੍ਰਸਿੱਧੀ ਅਤੇ ਪਿਆਰ ਦਾ ਆਨੰਦ ਮਾਣ ਰਹੇ ਹਨ। ਹੁਣ ਉਹ ਭਵਿੱਖ ਵਿੱਚ ਮੁੰਬਈ ਵਿੱਚ ਸ਼ੁਰੂ ਹੋਣ ਵਾਲੀ ‘ਔਡੀ ਚਾਹ’ ਦੀ ਇੱਕ ਫਰੈਂਚਾਇਜ਼ੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: