ਅਮਰੀਕਾ, ਭਾਰਤ, ਪਾਕਿਸਤਾਨ, ਜਰਮਨੀ ਅਤੇ ਇਟਲੀ ਵਰਗੇ ਕਈ ਦੇਸ਼ ਹਜੇ ਤੱਕ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਹਨ ਅਤੇ ਹਾਲੇ ਤੱਕ ਇੱਕ ਸਟੀਕ ਦਵਾਈ ਬਣਾਉਣ ‘ਚ ਅਸਫਲ ਹਨ। ਇੱਕ ਵੱਡੇ ਖੁਲਾਸੇ ‘ਚ US ਦੇ ਹਸਪਤਾਲਾਂ ‘ਚ ਇੱਕ ਦਵਾਈ ਦੀ ਵਰਤੋਂ ਬਾਰੇ ਦਸਿਆ ਗਿਆ ਜੋ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਇਹ ਦਵਾਈ ਦਰਅਸਲ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਹੈ ਪਰ ਹਸਪਤਾਲ ਹਾਇਡਰੋਕਸਾਈਕਲੋਰੋਕਿਨ ਨੂੰ ਕੋਰੋਨਾ ਦੇ ਇਲਾਜ ਲਈ ਵਰਤ ਰਹੇ ਹਨ।
ਮੈਡੀਕਲ ਜਰਨਲ ‘ਅਮਡਸੇ’ ‘ਚ ਪ੍ਰਕਾਸ਼ਤ ਖ਼ਬਰ ਦੀ ਮੰਨੀਏ ਤਾਂ ਹਾਈਡਰੋਕਸਾਈਕਲੋਰੋਕਿਨ (hydroxychloroquine) ਜੋ ਅਸਲ ‘ਚ ਮਲੇਰਿਆ ਦੇ ਇਲਾਜ ਲਈ ਵਰਤੀ ਜਾਂਦੀ ਸੀ ਅਤੇ ਟੋਸੀਲੀਜ਼ੁਮਬ ਯੇਲ ਨਿਊ ਹੈਵਨ ਹੈਲਥ ਸਿਸਟਮ ਵਾਲੇ ਹਸਪਤਾਲਾਂ ‘ਚ ਕੋਰੋਨਾਵਾਇਰਸ ਸੰਕ੍ਰਤਮਿਤ ਮਰੀਜਾਂ ਦਾ ਇਲਾਜ ਕੀਤਾ ਜਾ ਰਹੀ ਹੈ।
ਭਾਰਤੀ-ਅਮਰੀਕੀ ਕਾਰਡੀਓਲੋਜਿਸਟ ਨਿਹਾਰ ਦੇਸਾਈ ਨੇ ਦੱਸਿਆ ਦਵਾਈ ਸਸਤੀ ਹੋਣ ਕਾਰਨ ਦਹਾਕਿਆਂ ਤੋਂ ਇਸਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸਦੇ ਨਾਲ ਬਹੁਤ ਅਰਾਮ ਵੀ ਆ ਰਿਹਾ ਹੈ। ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾਵਾਇਰਸ ਵਰਗੀ ਮਹਾਮਾਰੀ ਤੋਂ ਬਚਿਆ ਜਾ ਸਕੇ ।
ਅਜਿਹੇ ‘ਚ ਇੱਕ ਚੰਗੀ ਖਬਰ ਵੀ ਆਈ ਹੈ ਕਿ ਯੂਐਸ ਫੂਡ ਐਂਡ ਐਡਮਿਨਿਸਟ੍ਰੇਸ਼ਨ ਡਰੱਗ (ਐਫਡੀਏ) ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਐਂਟੀ-ਵਾਇਰਲ ਡਰੱਗ ਰੀਮਾਡੇਸੀਵਰ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਰੀਮੇਡੀਸੀਵਰ ਕਾਰਨ ਔਸਤਨ 11 ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲੀ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਐਂਥਨੀ ਫੋਸੀ ਦੀ ਮੰਨੀਏ ਤਾਂ ਇਹ ਦਵਾਈ ਦਾ ਫਾਇਦਾ ਉਹਨਾਂ ਮਰੀਜ਼ਾਂ ਨੂੰ ਮਿਲੇਗਾ ਜਿਹਨਾਂ ਦੀ ਹਾਲਤ ਬਹੁਤ ਗੰਭੀਰ ਹੈ। ਇਸ ਤੋਂ ਪਹਿਲਾਂ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨੂੰ ਮਨਜ਼ੂਰੀ ਮਿਲੀ ਸੀ।
ਰਿਪੋਰਟਾਂ ਮੁਤਾਬਕ, ਨਿਊਯਾਰਕ ਅਤੇ ਹੋਰ ਕਈ ਥਾਂਵਾਂ ‘ਤੇ ਇਸ ਦਵਾਈ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਈਡ੍ਰੋਕਸਾਈਕਲੋਰੋਕਿਨ ਕੋਰੋਨੋਵਾਇਰਸ ਦੇ ਸ਼ੁਰੂਆਤੀ ਪੜਾਅ ‘ਚ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .