ਟੀਕਾਕਰਨ ਦੀਆਂ ਕੀਮਤਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸਖਤ ਹੋ ਗਿਆ ਹੈ। ਪ੍ਰਸ਼ਾਸਨ ਨੇ ਨਿੱਜੀ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਿਰਧਾਰਤ ਰੇਟ ਤੋਂ ਵੱਧ ਵਸੂਲ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮਰੀਜ਼ਾਂ ਦੇ ਇਲਾਜ ਵਿਚ ਜ਼ਿਆਦਾ ਹਸਪਤਾਲਾਂ ਦੇ ਖ਼ਿਲਾਫ਼ ਜ਼ਿਆਦਾ ਚਾਰਜਿੰਗ ਦੀਆਂ ਸ਼ਿਕਾਇਤਾਂ ਆਈਆਂ ਹਨ। ਪ੍ਰਸ਼ਾਸਨ ਵੱਲੋਂ ਕੁਝ ਹਸਪਤਾਲਾਂ ਖਿਲਾਫ ਕੇਸ ਵੀ ਦਰਜ ਕੀਤੇ ਗਏ ਸਨ।
ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਿਜੀ ਹਸਪਤਾਲਾਂ ਟੀਕੇ ਲਈ ਸਰਵਿਸ ਟੈਕਸ ਵੱਧ ਤੋਂ ਵੱਧ 150 ਰੁਪਏ ਵਸੂਲ ਸਕਦੇ ਹਨ। ਕੋਵਿਡਸ਼ੀਲਡ ਦੀ ਕੀਮਤ 780 ਰੁਪਏ ਬਣਦੀ ਹੈ। ਵੈਕਸੀਨ ਕੰਪਨੀ ਵੱਲੋਂ 600 ਰੁਪਏ ਤੈਅ ਕੀਤੇ ਗਏ ਹਨ। ਜੀ. ਐੱਸ. ਟੀ. 30 ਰੁਪਏ ਅਤੇ ਸਰਵਿਸ ਚਾਰਜਸ 150 ਸ਼ਾਮਲ ਹਨ। ਕੋਵੈਕਸੀਨ ਦੇ 1410 ਬਣਦੇ ਹਨ। ਕੰਪਨੀ ਵੱਲੋਂ 1200 ਰੁਪਏ ਤੈਅ ਕੀਤੇ ਗਏ ਹਨ। ਜੀਐਸਟੀ 60 ਰੁਪਏ ਤੇ ਸਰਵਿਸ ਚਾਰਜਿਸ ਦੇ 150 ਰੁਪਏ ਸ਼ਾਮਲ ਹਨ। 47 ਰੁਪਏ ਜੀਐਸਟੀ ਅਤੇ 150 ਰੁਪਏ ਸਰਵਿਸ ਟੈਕਸ ਸ਼ਾਮਲ ਹੈ। ਡੀ. ਸੀ. ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਦੀ ਟੀਕੇ ਦੇ ਵਾਧੂ ਰੇਟ ਵਸੂਲਦੇ ਹਨ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸਰਪੰਚ ‘ਤੇ ਲਗਾਏ ਗੰਭੀਰ ਦੋਸ਼
ਮੋਹਾਲੀ ਵਿਚ ਮਿਸ਼ਨ ਫਤਿਹ -2 ਨੂੰ ਲੈ ਕੇ ਕੋਵਿਡ ਸੈਂਪਲਿੰਗ ਅਤੇ ਘਰ-ਘਰ ਸਕ੍ਰੀਨਿੰਗ ਦਾ ਕੰਮ ਚੱਲ ਰਿਹਾ ਹੈ। ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਿਲ੍ਹੇ ਦੇ ਪਿੰਡਾਂ ਵਿਚ ਲਗਭਗ ਡੇਢ ਲੱਖ ਘਰਾਂ ਵਿੱਚ ਗਏ। 6 ਲੱਖ 86 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ। 7180 ਲੋਕਾਂ ਦੇ ਰੈਪਿਡ ਐਂਟੀਜਨ ਟੈਸਟ ਕੀਤੇ ਗਏ ਜਿਨ੍ਹਾਂ ‘ਚ 328 ਲੋਕ ਪਾਜੀਟਿਵ ਮਿਲੇ। ਜਿਲ੍ਹੇ ‘ਚ ਹੁਣ ਤੱਕ 67616 ਕੋਵਿਡ ਦੇ ਮਰੀਜ਼ ਮਿਲੇ ਹਨ ਇਨ੍ਹਾਂ ‘ਚੋਂ 65461 ਮਰੀਜ਼ ਠੀਕ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਕਤਲ ਮਾਮਲੇ ‘ਚ SSP ਬਠਿੰਡਾ ਨੇ ਲਿਆ ਸਖਤ ਸਟੈਂਡ, ਸਬ-ਇੰਸਪੈਕਟਰ ਸਣੇ ਸਾਰੇ ਸਟਾਫ ਦਾ ਕੀਤਾ ਤਬਾਦਲਾ