ਦੇਸ਼ ਦੀ ਹਾਈ-ਟੈਕ ਵੰਦੇ ਭਾਰਤ ਟ੍ਰੇਨ ਦਾ ਸਲੀਪਰ ਸੰਸਕਰਣ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ (RCF) ਵਿੱਚ ਤਿਆਰ ਕੀਤਾ ਜਾਵੇਗਾ। RCF ਪ੍ਰਸ਼ਾਸਨ ਵੱਲੋਂ ਰੇਲਵੇ ਬੋਰਡ ਤੋਂ ਮਿਲੇ ਹੁਕਮਾਂ ਤੋਂ ਬਾਅਦ ਸਾਰੇ ਜ਼ਰੂਰੀ ਪ੍ਰਬੰਧਾਂ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। RCF ‘ਚ ਬਣਨ ਵਾਲੀ ਵੰਦੇ ਭਾਰਤ ਸਲੀਪਰ ਵਰਜ਼ਨ ਟਰੇਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ (AC) ਹੋਵੇਗੀ। ਇਸ ‘ਚ ਯਾਤਰੀਆਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ। ਪਹਿਲੇ ਪੜਾਅ ਵਿੱਚ 16 ਰੇਲ ਗੱਡੀਆਂ ਦੇ 16 ਰੇਕ ਯਾਨੀ ਕੋਚ ਤਿਆਰ ਹੋਣਗੇ।
ਰੇਲਵੇ ਬੋਰਡ ਨੇ ਭਾਰਤੀ ਰੇਲਵੇ ਫਲੀਟ ਵਿੱਚ ਸ਼ਾਮਲ ਕਰਨ ਲਈ ਪ੍ਰੀਮੀਅਮ ਟਰੇਨਾਂ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ RCF ਦੀ ਚੋਣ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਘੋਸ਼ਿਤ 75 ਵੰਦੇ ਭਾਰਤ ਟ੍ਰੇਨਾਂ ਦੇ ਫਲੀਟ ਵਿੱਚੋਂ 16 ਟ੍ਰੇਨਾਂ ਬਣਾਉਣ ਦੀ ਜ਼ਿੰਮੇਵਾਰੀ RCF ਪ੍ਰਬੰਧਨ ਨੂੰ ਦਿੱਤੀ ਗਈ ਹੈ। ਕਾਲਕਾ-ਸ਼ਿਮਲਾ ਖਿਡੌਣਾ ਟਰੇਨ ਲਈ RCF ਵਿੱਚ 30 ਨੈਰੋ ਗੇਜ ਪੈਨੋਰਾਮਿਕ ਕੋਚ ਪਹਿਲਾਂ ਹੀ ਤਿਆਰ ਕੀਤੇ ਜਾ ਰਹੇ ਹਨ। ਇੱਕ ਕਾਰਗੋ ਲਾਈਨਰ ਡਬਲ ਡੇਕਰ ਵੀ ਬਣਾਇਆ ਜਾ ਰਿਹਾ ਹੈ। ਇਸਦੇ ਹੇਠਲੇ ਡੇਕ ਨੂੰ ਪਾਰਸਲ ਆਵਾਜਾਈ ਲਈ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਨੇ ISSF ਵਿਸ਼ਵ ਕੱਪ ‘ਚ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਮਗਾ
RCF ਦੇ ਜੀਐਮ ਅਸ਼ੀਸ਼ ਅਗਰਵਾਲ ਅਤੇ ਲੋਕ ਸੰਪਰਕ ਅਧਿਕਾਰੀ ਜਿਤੇਸ਼ ਕੁਮਾਰ ਨੇ ਦੱਸਿਆ ਕਿ ਰੇਲਵੇ ਬੋਰਡ ਤੋਂ ਮਿਲੇ ਹੁਕਮਾਂ ਅਨੁਸਾਰ 16 ਸਲੀਪਰ ਵਰਜ਼ਨ ਟਰੇਨ ਸੈੱਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਤਪਾਦਨ ਯੂਨਿਟ ਵਿੱਚ ਵੰਦੇ ਭਾਰਤ ਕੋਚ ਲਈ ਜਿਗ ਅਤੇ ਸ਼ੈੱਡ ਤਿਆਰ ਹੋ ਚੁੱਕੇ ਹਨ। ਵਰਤਮਾਨ ਵਿੱਚ RCF ਦਾ ਡਿਜ਼ਾਇਨ ਵਿਭਾਗ ਵੰਦੇ ਭਾਰਤ ਕੋਚ ਦਾ ਆਕਰਸ਼ਕ ਡਿਜ਼ਾਈਨ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਜਿਵੇਂ ਹੀ ਡਿਜ਼ਾਈਨ ਤਿਆਰ ਹੋਵੇਗਾ, ਇਸ ਨੂੰ ਮਨਜ਼ੂਰੀ ਲਈ ਰੇਲਵੇ ਬੋਰਡ ਕੋਲ ਭੇਜਿਆ ਜਾਵੇਗਾ। ਰੇਲਵੇ ਬੋਰਡ ਤੋਂ ਹਰੀ ਝੰਡੀ ਮਿਲਦੇ ਹੀ ਉਸਾਰੀ ਸ਼ੁਰੂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: