vicky kushal birthday special:ਬਾਲੀਵੁਡ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਾ ਲੋਹ ਮਨਵਾਉਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਦਿੱਤੀਆਂ ਹਨ। ਫਿਲਮ ਉੜੀ: ਦ ਸਰਜੀਕਲ ਸਟ੍ਰਾਂਈਕ ਤੋਂ ਇਤਿਹਾਸ ਰਚਣ ਵਾਲੇ ਵਿੱਕੀ ਕੌਸ਼ਲ ਦਾ ਅੱਜ ਜਨਮਿਦਨ ਹੈ।ਉਨ੍ਹਾਂ ਦਾ ਜਨਮ 16 ਮਈ 1988 ਨੂੰ ਮੁੰਬਈ ਵਿੱਚ ਹੋਇਆ ਸੀ।ਅੱਜ ਵਿੱਕੀ ਕੌਸ਼ਲ ਫੈਮਿਲੀ ਅਤੇ ਫੈਨਜ਼ ਦੇ ਨਾਲ ਆਪਣਾ 32 ਵਾਂ ਜਨਮਦਿਨ ਮਨਾ ਰਹੇ ਹਨ। ਵਿੱਕੀ ਨੇ ਆਣਪੇ ਫਿਲਮੀ ਕਰੀਅਰ ਵਿੱਚ ਕਈ ਤਰ੍ਹਾਂ ਦੇ ਕਿਰਦਾਰਾਂ ਨੂੰ ਜੀਆ ਹੈ।ਉਨ੍ਹਾਂ ਨੇ ਕੜੀ ਮਿਹਨਤ ਨਾਲ ਆਪਣੇ ਦਮ ਤੋਂ ਇਹ ਮੁਕਾਮ ਹਾਸਿਲ ਕੀਤਾ ਹੈ।ਇੱਥੇ ਤੱਕ ਦਾ ਪਹੁੰਚਣ ਦਾ ਸਫਰ ਉਨ੍ਹਾਂ ਲਈ ਆਸਾਨ ਨਹੀਂ ਸੀ। ਮੁੰਬਈ ਦੇ ਇੱਕ ਚਾਲ ਤੋਂ ਬਾਲੀਵੁਡ ਦਾ ਹਿੱਟ ਸਟਾਰ ਬਣਨ ਤੱਕ ਦਾ ਸਫਰ ਬੇਹੱਦ ਮੁਸ਼ਕਿਲ ਭਰਿਆ ਰਿਹਾ;ਅੱਜ ਅਸੀਂ ਉਨ੍ਹਾਂ ਦੀ ਜਿੰਦਗੀ ਦੀ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਵਿੱਕੀ ਦਾ ਜਨਮ ਮੁੰਬਈ ਦੀ ਇੱਕ ਚਾਲ ਵਿੱਚ ਹੋਇਆ। ਹਾਲਾਂਕਿ ਵਿੱਕੀ ਦੇ ਪਿਤਾ ਬਾਲੀਵੁਡ ਵਿੱਚ ਜਾਣੇ ਮਾਣੇ ਸਟੰਟਮੈਨ ਹੈ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਫਿਲਮਾਂ ਡਾਇਰੈਕਟ ਕੀਤੀਆਂ ਹਨ।ਪਰ ਸਮਾਂ ਇੱਕ ਅਜਿਹਾ ਸੀ ਜਦੋਂ ਵਿੱਕੀ ਦੇ ਪਿਤਾ ਨੂੰ ਬਾਲੀਵੁਡ ਵਿੱਚ ਕੰਮ ਪਾਉਣ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਮੁੰਬਈ ਦੇ ਰਾਜੀਵ ਗਾਂਧੀ ਇੰਸਟੀਟਿਊਟ ਆਫ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਕੀਤੀ ਹੈ। ਉੱਥੇ ਹੀ ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ ਪੜਾਈ ਪੂਰੀ ਕਰਕੇ ਨੌਕਰੀ ਕਰਨ ਅਤੇ ਆਪਣੀ ਲਾਈਫ ਸੈੱਟ ਕਰਨ ਪਰ ਵਿੱਕੀ ਦਾ ਸੁਪਨਾ ਬਚਪਨ ਤੋਂ ਹੀ ਅਦਾਾਕਾਰ ਬਣਨ ਦਾ ਸੀ।
ਤੁਹਾਨੂਂ ਦੱਸ ਦੇਈਏ ਕਿ ਅਦਾਕਾਰੀ ਦੇ ਚਲਦੇ ਵਿੱਕੀ ਕੌਸ਼ਲ ਨੇ ਕਈ ਚੰਗੀ ਨੌਕਰੀਆਂ ਦੇ ਆਫਰ ਤੱਕ ਠੁਕਰਾ ਦਿੱਤੇ। ਅਦਾਕਾਰੀ ਵਿੱਚ ਆਪਣੀ ਕਿਸਮਤ ਅਜਮਾਉਣ ਦੇ ਲਈ ਵਿੱਕੀ ਨੇ ਕਿਸ਼ੋਰ ਨਿਮਤ ਕਪੂਰ ਅਦਾਕਾਰੀ ਅਕੈਡਮੀ ਤੋਂ ਅਦਾਕਾਰੀ ਦੀ ਪੜਾਈ ਕੀਤੀ ਅਤੇ ਬਾਲੀਵੁਡ ਵਿੱਚ ਆਪਣੀ ਕਿਸਮਤ ਅਜਮਾਉਣ ਨਿਕਲ ਪਏ। ਵਿੱਕੀ ਨੇ ਅਨੁਰਾਗ ਕਸ਼ਿਅਮ ਦੇ ਨਾਲ ਫਿਲਮ ਗੈਂਗਜ਼ ਆਫ ਵਾਸੇਪੁਰ ਵਿੱੱਚ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿੱਕੀ ਨੂੰ ਸਾਲ 2012 ਵਿੱਚ ਅਨੁਰਾਗ ਕਸ਼ਿਅਪ ਨੇ ਹੀ ਆਪਣੀ ਇੱਕ ਫਿਲਮ ਲਵ ਸ਼ਵ ਤੇ ਚਿਕਨ ਖੁਰਾਨਾ ਵਿੱਚ ਛੋਟਾ ਜਿਹਾ ਰੋਲ ਆਫਰ ਕੀਤਾ।ਉੱਥੇ ਹੀ ਉਨ੍ਹਾਂ ਦੇ ਕਰੀਅਰ ਦੀ ਟਰਨਿੰਗ ਪੁਆਈਂਟ ਮਸਾਨ ਬਣੀ।ਇਸ ਫਿਲਮ ਵਿੱਚ ਵਿੱਕੀ ਨੇ ਲੀਡ ਰੋਲ ਪਲੇਅ ਕੀਤਾ ਸੀ।ਇਸ ਫਿਲਮ ਵਿੱਚ ਦਰਸ਼ਕਾਂ ਨੂੰ ਉਨ੍ਹਾਂ ਦੀ ਅਦਾਕਾਰੀ ਕਾਫੀ ਪਸੰਦ ਆਈ।ਫਿਲਮ ਵਿੱਚ ਵਿੱਕੀ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ। ਇਸ ਤੋਂ ਬਾਅਦ ਵਿੱਕੀ ਦਾ ਫਿਲਮੀ ਸਾਫਰ ਸ਼ੁਰੂ ਹੋ ਗਿਆ।