vidya natkhat look poster:ਵਿੱਦਿਆ ਬਾਲਨ ਐਕਟਿੰਗ ਦੀ ਫੀਲੀਡ ਵਿੱਚ ਆਪਣੇ ਜਲਵੇ ਬਿਖੇਰ ਚੁੱਕੀ ਹੈ। ਅਦਾਕਾਰੀ ਤੋਂ ਬਾਅਦ ਹੁਣ ਵਿੱਦਿਆ ਬਾਲਨ ਪ੍ਰੋਡਿਊਸਰ ਵੀ ਬਣ ਗਈ ਹੈ। ਵਿੱਦਿਆ ਨੇ ਆਪਣੀ ਪਹਿਲੀ ਸ਼ਾਰਟ ਫ਼ਿਲਮ ਨਟਖਟ ਦਾ ਲੁਕ ਪੋਸਟਰ ਸ਼ੇਅਰ ਕੀਤਾ ਹੈ।ਪੋਸਟਰ ਨੂੰ ਸ਼ੇਅਰ ਕਰਦੇ ਹੋਏ ਵਿੱਦਿਆ ਨੇ ਕੈਪਸ਼ਨ ਵਿੱਚ ਲਿਖਿਆ ਇੱਕ ਕਹਾਣੀ ਸੁਣੋਗੇ…! ਬਤੌਰ ਪ੍ਰੋਡਿਊਸਰ ਅਤੇ ਐਕਟਰ ਮੇਰੀ ਪਹਿਲੀ ਸ਼ਾਰਟ ਫ਼ਿਲਮ ਦਾ ਫਸਟ ਲੁਕ ਪ੍ਰੀਜੈਂਟ ਕਰ ਰਹੀ ਹੈ ਨਟਖਟ। ਦੱਸ ਦੇਈਏ ਕਿ ਪੋਸਟਰ ਵਿੱਚ ਵਿਦਿਆ ਬਾਲਨ ਦੇਸੀ ਲੁਕ ਵਿੱਚ ਨਜ਼ਰ ਆ ਰਹੀ ਹੈ। ਉਹ ਇੱਕ ਬੱਚੇ ਦੇ ਸਿਰ ਦੀ ਮਾਲਿਸ਼ ਕਰ ਰਹੀ ਹੈ। ਤਸਵੀਰ ਵਿੱਚ ਵਿੱਦਿਆ ਦਾ ਧਿਆਨ ਕਿਤੇ ਹੋਰ ਹੀ ਹੈ।ਇਹ ਸ਼ਾਰਟ ਫਿਲਮ ਸ਼ਾਨ ਵਿਆਸ ਨੇ ਡਾਇਰੈਕਟ ਕੀਤੀ ਹੈ। ਪ੍ਰੋਡਕਸ਼ਨ ਰੋਨੀ ਸਕਰੂਨਵਾਲਾ ਅਤੇ ਵਿੱਦਿਆ ਬਾਲਨ ਦਾ ਹੈ।
ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਵਿੱਚ ਕਈ ਸਿਤਾਰਿਆਂ ਦੀ ਤਰ੍ਹਾਂ ਹੀ ਵਿੱਦਿਆ ਬਾਲਨ ਵੀ ਕਾਫ਼ੀ ਸੁਚੇਤ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਪੋਸਟ ਦੇ ਸਹਾਰੇ ਦੱਸਿਆ ਸੀਬਕਿ ਉਹ ਕੋਰੋਨਾ ਵਾਰੀਅਰਸ ਡਾਕਟਰਸ ਅਤੇ ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੇ ਲਈ 1000 ਪੀ ਪੀ ਈ ਪਰਸਨਲ ਪ੍ਰੋਟੈਕਟਿਵ ਇਕਿਊਮੈਂਟ ਕਿੱਟਾਂ ਦਾਨ ਕਰ ਰਹੀ ਹੈ।
ਵਿੱਦਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰ ਦੱਸਿਆ ਕਿ ਸੈਲੀਬ੍ਰਿਟੀ ਸ਼ਾਊਟ ਆਊਟ ਪਲੇਟਫਾਰਮ ਟ੍ਰਿਕ ਦੇ ਨਾਲ ਮਿਲ ਕੇ ਹਜ਼ਾਰ ਪੀ ਪੀ ਕਿੱਟਾਂ ਪ੍ਰਦਾਨ ਕਰਨ ਦਾ ਯਤਨ ਕਰ ਰਹੀ ਹੈ। ਉਹਨਾਂ ਦੇ ਨਾਲ ਇਸ ਪਹਿਲ ਵਿੱਚ ਦ੍ਰਿਸ਼ਅਮ ਫਿਲਮ ਦੇ ਮਨੀਸ਼ ਮੁੰਦਰਾ ਅਤੇ ਫੋਟੋਗ੍ਰਾਫਰ ਅਤੁਲ ਕਸਬੇਕਰ ਵੀ ਸ਼ਾਮਿਲ ਹਨ।
ਵਿੱਦਿਆ ਬਾਲਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਨਮਸਤੇ, ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੈਲਥ ਕੇਅਰ ਵਰਕਰਜ਼ ਨੂੰ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਪੀਪੀਆਈ ਕਿੱਟਾਂ ਮੁਹੱਈਆ ਕਰਵਾਈਏ। ਮੈਂ ਆਪਣੇ ਮੈਡੀਕਲ ਸਟਾਫ ਦੇ ਲਈ ਹਜ਼ਾਰ ਪੀ ਪੀ ਈ ਕਿੱਟਾਂ ਦਾਨ ਕਰ ਰਹੀ ਹਾਂ ਅਤੇ ਮੈਂ ਹੋਰ ਪੀਪੀਆਈ ਕਿੱਟਾਂ ਨੂੰ ਲੈ ਕੇ ਫੰਡ ਇਕੱਠਾ ਕਰਨ ਦੇ ਲਈ ਟ੍ਰਿਗ ਦੇ ਨਾਲ ਸਾਂਝੇਦਾਰੀ ਕੀਤੀ ਹੈ।