VIP Flats to be built : ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੀਜੀਆਈ ਦੇ ਅਧਿਕਾਰੀਆਂ ਲਈ ਆਈਟੀ ਪਾਰਕ ਵਿੱਚ ਲਗਜ਼ਰੀ ਫਲੈਟਸ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ 25 ਆਰਕੀਟੈਕਟਸ ਵੱਲੋਂ ਆਪਣੇ ਡਿਜ਼ਾਈਨ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਨੂੰ ਭੇਜੇ ਗਏ ਹਨ। ਹੁਣ ਅਗਲੇ ਹਫਤੇ ਹੋਣ ਵਾਲੀ ਇਕ ਬੈਠਕ ਵਿੱਚ ਕਮੇਟੀ ਦੇ ਸਾਹਮਣੇ ਇਨ੍ਹਾਂ ਡਿਜ਼ਾਈਨਾਂ ਨੂੰ ਰਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਫਾਈਨਲ ਡਿਜ਼ਾਈਨ ਤੈਅ ਕੀਤਾ ਜਾਏਗਾ। ਇਸ ਦੇ ਲਈ ਆਰਕੀਟੈਕਟਸ ਵਿਚਾਲੇ ਪ੍ਰਤੀਯੋਗਿਤਾ ਕਰਵਾਈ ਗਈ ਹੈ। ਬੈਠਕ ਤੋਂ ਬਾਅਦ ਜਿਸ ਆਰਕੀਟੈਕਟ ਦਾ ਡਿਜ਼ਾਈਨ ਫਾਈਨਲ ਹੋਵੇਗਾ, ਉਸ ਨੂੰ ਇਨਾਮ ਵਜੋਂ ਪੰਜ ਲੱਖ ਰੁਪਏ ਦਿੱਤੇ ਜਾਣਗੇ। ਡਿਜ਼ਾਈਨ ਨੂੰ ਫਾਈਨਲ ਕਰਨ ਲਈ ਪੰਜਾਬ, ਹਰਿਾਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਡਿਜ਼ਾਈਨ ਨੂੰ ਅੰਤਿਮ ਮਨਜ਼ੂਰੀ ਦੇਵੇਗੀ।
ਸੀਐੱਚਬੀ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਆਈਟੀ ਪਾਰਕ ਵਿੱਚ ਬਣਨ ਵਾਵੇ ਵੀਆਈਪੀ ਫਲੈਟਸ ਦੇ ਡਿਜ਼ਾਈਨ ਲਈ ਸੀਐੱਚਬੀ ਨੇ ਆਰਕੀਟੈਕਟਸ ਦਰਮਿਆਨ ਪ੍ਰਤੀਯੋਗਿਤਾ ਕਰਵਾਈ ਸੀ। ਇਸ ਵਿੱਚ ਸੀਐੱਚਬੀ ਨੂੰ 25 ਡਿਜ਼ਾਈਨ ਮਿਲੇ ਹਨ। ਅਗਲੇ ਹਫਤੇ ਤ4ਕ ਇਕ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਪਹਿਲੇ ਤਿੰਨ ਡਿਜ਼ਾਈਨ ਤੈਅ ਕੀਤੇ ਜਾਣਗੇ। ਪਹਿਲੇ ਨੰਬਰ ’ਤੇ ਆਉਣ ਵਾਲੇ ਡਿਜ਼ਾਈਨ ਨੂੰ ਪੰਜ ਲੱਖ, ਦੂਸਰੇ ਨੰਬਰ ’ਤੇ ਰਹੇ ਡਿਜ਼ਾਈਨ ਨੂੰ ਤਿੰਨ ਲੱਖ ਅਤੇ ਤੀਸਰੇ ਨੰਬਰ ’ਤੇ ਜਿਹੜੇ ਡਿਜ਼ਾਈਨ ਰਹਿਣਗੇ ਉਸ ਨੂੰ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।