When the police got : ਲੌਕਡਾਊਨ ਕਾਰਨ ਪੰਜਾਬ ਵਿਚ ਲਗਭਗ ਸਾਰੇ ਕਾਰੋਬਾਰ ਬੰਦ ਪਏ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਇਥੋਂ ਤਕ ਕਿ ਅਧਿਆਪਕ ਵੀ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੀ ਇਸ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਅੱਜ ਕਪੂਰਥਲਾ ਵਿਖੇ ਇਕ ਅਧਿਆਪਕ ਟਾਵਰ ‘ਤੇ ਚੜ੍ਹ ਕੇ ਸਿੱਖਿਆ ਵਿਭਾਗ ਵਿਰੁੱਧ ਪ੍ਰਦਰਸ਼ਨ ਕਰਨ ਲੱਗਾ।
ਜਿਹੜਾ ਵਿਅਕਤੀ ਟਾਵਰ ‘ਤੇ ਚੜ੍ਹਿਆ ਉਹ ਕਪੂਰਥਲਾ ਦੀ ਅਫਸਰ ਕਾਲੋਨੀ ਵਿਖੇ ਰਹਿੰਦਾ ਹੈ। ਜਦੋਂ ਉਸ ਤੋਂ ਟਾਵਰ ‘ਤੇ ਚੜ੍ਹਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਦੀਆਂ ਆਰਥਿਕ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਨਿਸ਼ਾਂਤ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਹੈ ਪਰ ਅਜੇ ਤਕ ਉਹ ਪੱਕੇ ਨਹੀਂ ਕੀਤੇ ਗਏ। ਇਸੇ ਮੰਗ ਨੂੰ ਲੈ ਕੇ ਉਹ ਕਲ ਕਪੂਰਥਲਾ ਵਿਖੇ ਰਾਤ ਨੂੰ 12 ਵਜੇ ਟਾਵਰ ‘ਤੇ ਚੜ੍ਹ ਗਿਆ ਤੇ ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਹੁਤ ਮੁਸ਼ਕਲ ਤੋਂ ਬਾਅਦ ਲਗਭਗ 10.15 ਵਜੇ ਉਸ ਨੂੰ ਟਾਵਰ ਤੋਂ ਉਤਾਰਿਆ। ਉਸ ਨੇ ਦੱਸਿਆ ਕਿ ਉਹ ਮਹੀਨੇ ਦਾ 6000 ਰੁਪੇ ਕਮਾਉਂਦਾ ਹੈ। ਨਾਲ ਹੀ ਉਸ ਦਾ ਕਹਿਣਾ ਸੀ ਲੌਕਡਾਊਨ ਦਾ ਸਭ ਤੋਂ ਵਧ ਨੁਕਸਾਨ ਮੀਡਲ ਕਲਾਸ ਨੂੰ ਹੋਇਆ ਹੈ। ਉਨ੍ਹਾਂ ਲਈ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਉਸ ਨੂੰ ਪੱਕਾ ਨਾ ਕੀਤਾ ਗਿਆ ਤਾਂ ਉਹ ਹੇਠਾਂ ਨਹੀਂ ਆਵੇਗਾ।
ਜਦੋਂ ਨਿਸ਼ਾਤ ਟਾਵਰ ‘ਤੇ ਚੜ੍ਹਿਆ ਤਾਂ ਉਥੇ SSP, SDM ਤੇ ਕੁਝ ਹੋਰ ਅਧਿਕਾਰੀ ਉਥੋਂ ਕੁਝ ਦੂਰੀ ‘ਤੇ ਸਨ। ਟਾਵਰ ‘ਤੇ ਚੜ੍ਹੇ ਦੇਖ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪੁੱਜੀ। ਉਸ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਸ ਨੂੰ ਬਹੁਤ ਆਰਥਿਕ ਤੰਗੀ ਹੋ ਰਹੀ ਹੈ। ਉਹ ਕਦੇ ਤਾਂ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਤੇ ਕਦੇ ਫਲ ਵੇਚ ਕੇ। ਪੁਲਿਸ ਵਾਲਿਆਂ ਵਲੋਂ ਬਹੁਤ ਸਮਝਾਉਣ ਤੋਂ ਬਾਅਦ ਆਖਿਰ ਨਿਸ਼ਾਂਤ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਅਤੇ ਉਸ ਦੀ ਇਸ ਮੰਗ ਨੂੰ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ ਗਿਆ।