ਮੇਰਠ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਤੇ ਉਸ ਨੂੰ ਇਕ ਡਰੰਮ ਵਿਚ ਬੰਦ ਕਰ ਦਿੱਤਾ ਤੇ ਉਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ। ਮ੍ਰਿਤਕ ਅਜੇ ਇਕ ਮਹੀਨੇ ਪਹਿਲਾਂ ਹੀ ਯੂਕੇ ਤੋਂ ਆਪਣੀ ਧੀ ਦਾ ਜਨਮ ਦਿਨ ਮਨਾਉਣ ਲਈ ਭਾਰਤ ਪਰਤਿਆ ਸੀ।
ਮ੍ਰਿਤਕ ਦੀ ਪਛਾਣ 29 ਸਾਲਾ ਸੌਰਭ ਰਾਜਪੂਤ ਵਜੋਂ ਹੋਈ ਹੈ। ਪਤਨੀ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਸੌਰਭ ਮਰਚੈਂਟ ਨੇਵੀ ਵਿਚ ਕੰਮ ਕਰਦਾ ਸੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ 24 ਫਰਵਰੀ ਨੂੰ ਸੌਰਭ ਆਪਣੀ 6 ਸਾਲਾ ਧੀ ਦਾ ਜਨਮ ਦਿਨ ਮਨਾਉਣ ਲਈ ਭਾਰਤ ਆਇਆ ਸੀ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਹਮਲੇ ਦੇ ਦੂਜੇ ਮੁਲਜ਼ਮ ਦਾ ਕੀਤਾ ਐਨਕਾਊਂਟਰ
ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਲੋਕ ਸੌਰਭ ਬਾਰੇ ਪੁੱਛਣ ਲੱਗੇ ਤਾਂ ਪਤਨੀ ਨੇ ਲੋਕਾਂ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਸ ਦਾ ਪਤੀ ਹਿਲ ਸਟੇਸ਼ਨ ਘੁੰਮ ਗਿਆ ਹੈ। ਉਨ੍ਹਾਂ ਦੀ ਸਕ੍ਰਿਪਟ ਕਹਾਣੀ ਸਹੀ ਸਾਬਤ ਹੋ ਜਾਵੇ ਇਸ ਲਈ ਮੁਸਕਾਨ ਤੇ ਸਾਹਿਲ, ਮ੍ਰਿਤਕ ਸੌਰਭ ਦਾ ਫੋਨ ਲੈ ਕੇ ਹਿਮਾਚਲ ਪ੍ਰਦੇਸ਼ ਦੇ ਕਾਸੌਨੀ ਚਲੇ ਗਏ। ਪੁਲਿਸ ਨੂੰ ਗੁੰਮਰਾਹ ਕਰਨ ਲਈ ਸੌਰਭ ਦੇ ਫੋਨ ਤੋਂ ਸੋਸ਼ਲ ਮੀਡੀਆ ‘ਤੇ ਕੌਸਾਨੀ ਦੀਆਂ ਕੁਝ ਵੀਡੀਓ ਤੇ ਫੋਟੋ ਵੀ ਅਪਲੋਡ ਕੀਤੀਆਂ। ਸੌਰਭ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਹੋਣ ‘ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜਦੋਂ ਮੁਸਕਾਨ ਤੇ ਸਾਹਿਲ ਨੂੰ ਹਿਰਾਸਤ ਵਿਚ ਲਿਆ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਲਿਆ। ਉਨ੍ਹਾਂ ਦੱਸਿਆ ਕਿ ਡਰੰਮ ਵਿਚ ਸੀਲ ਸੌਰਭ ਦੀ ਲਾਸ਼ ਘਰ ਵਿਚ ਪਈ ਹੋਈ ਹੈ। ਡ੍ਰਿਲ ਮਸ਼ੀਨ ਦੀ ਮਦਦ ਨਾਲ ਪੁਲਿਸ ਨੇ ਸੌਰਭ ਦੀ ਮ੍ਰਿਤਕ ਦੇਹ ਨੂੰ ਰਿਕਵਰ ਕਰਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
