Will this stop : ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ ‘ਚ ਵੀ ਬਲੈਕ ਫੰਗਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਤ੍ਰਾਸਦੀ ਇਹ ਹੈ ਕਿ ਹਰਿਆਣੇ ‘ਚ ਬਲੈਕ ਫੰਗਸ ਦੀ ਬੀਮਾਰੀ ਆਪਣੇ ਪੈਰ ਪਸਾਰ ਰਹੀ ਹੈ। ਰਾਜ ਵਿਚ ਹੁਣ ਤੱਕ ਬਲੈਕ ਫੰਗਸ ਦੀ ਬੀਮਾਰੀ ਨਾਲ ਜੁੜੇ ਚਾਰ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਇਥੇ ਬਲੈਕ ਫੰਗਸ ਦੇ ਇਲਾਜ ਦੀ ਕੋਈ ਸਹੂਲਤ ਨਹੀਂ ਹੈ। ਨਾ ਹੀ ਇਥੇ ਕੋਈ ਦਵਾਈ ਹੈ ਤੇ ਨਾ ਹੀ ਕੋਈ ਸਪੈਸ਼ਲਿਸਟ ਹੈ। ਸਿਹਤ ਵਿਭਾਗ ਮੁਤਾਬਕ ਜੀਂਦ ‘ਚ ਹਰ ਰੋਜ਼ ਬਲੈਕ ਫੰਗਸ ਦੇ ਇੱਕ ਜਾਂ ਦੋ ਕੇਸ ਸਾਹਮਣੇ ਆ ਰਹੇ ਹਨ। ਪਰ ਦੁਖਦ ਹੈ ਕਿ ਜਿਲ੍ਹੇ ਅੰਦਰ ਕੋਈ ਵੀ ਅੱਖ ਅਤੇ ENT ਡਾਕਟਰ ਨਹੀਂ ਹੈ। ਸਾਰੇ ਮਰੀਜ਼ਾਂ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ‘Black Fungus’ ਨੂੰ ਐਲਾਨਿਆ ਮਹਾਮਾਰੀ, ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼
ਪਿਛਲੇ ਲਗਭਗ ਇੱਕ ਹਫਤੇ ਤੋਂ ਰੋਜ਼ਾਨਾ ਬਲੈਕ ਫੰਗਸ ਦੇ ਕੇਸ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਸੀਨੀਅਰ ਮੈਡੀਕਲ ਆਫਿਸਰ ਡਾਕਟਰ ਗੋਪਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਿਤੇ ਦੰਦ ‘ਚ ਦਰਦ, ਸਿਰ ਦਰਦ ਤੇ ਨੱਕ ਦਾ ਰੁਕ ਜਾਣਾ ਇਹ ਨਾਰਮਲ ਲੱਛਣ ਹਨ ਜੋ ਕਿਸੇ ਵੀ ਮਰੀਜ਼ ਨੂੰ ਹੋ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਇਸ ਲਈ ਇਨ੍ਹਾਂ ਮਰੀਜ਼ਾਂ ਨੂੰ ਰੋਹਤਕ ਭੇਜਿਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਲੋਕਾਂ ਦੀ ਜਾਨ ਲੈ ਰਹੀ ਹੈ ਤੇ ਇਸ ਦੇ ਨਾਲ ਹੀ ਬਲੈਕ ਫੰਗਸ ਨਾਲ ਖਤਰਾ ਹੋਰ ਵੱਧ ਰਿਹਾ ਹੈ। ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ‘ਚ ਹੋ ਰਹੀ ਇਹ ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਮਰੀਜ਼ਾਂ ਦੀ ਸਹੀ ਸਮੇਂ ‘ਤੇ ਪਛਾਣ ਕਰਕੇ ਉਨ੍ਹਾਂ ਦਾ ਸਮੇਂ ‘ਤੇ ਇਲਾਜ ਬੇਹੱਦ ਜ਼ਰੂਰੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : IAF ਦਾ MIG-21 ਲੜਾਕੂ ਜਹਾਜ਼ ਮੋਗਾ ਨੇੜੇ ਹੋਇਆ ਕ੍ਰੈਸ਼, ਪਾਇਲਟ ਦੀ ਗਈ ਜਾਨ