Woman dies during delivery : ਪਟਿਆਲਾ : ਭਵਾਨੀਗੜ੍ਹ ਬਲਿਆਲ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ ਅੱਜ ਇੱਕ ਪਰਿਵਾਰ ਨੇ ਜ਼ਬਰਦਸਤ ਹੰਗਾਮਾ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ।
ਪਰਿਵਾਰ ਨੇ ਦੋਸ਼ ਲਾਇਆ ਕਿ ਹਰਪ੍ਰੀਤ ਕੌਰ ਨਾਂ ਦੀ ਗਰਭਵਤੀ ਔਰਤ ਨੂੰ ਭਵਾਨੀਗੜ੍ਹ ਵਿਖੇ ਬਲਿਆਲ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਡਿਲੀਵਰੀ ਲਈ ਸੰਗਰੂਰ ਤੋਂ ਲੈ ਕੇ ਆਏ ਸਨ। ਭਵਾਨੀਗੜ੍ਹ ਵਿਖੇ ਹਸਪਤਾਲ ਵਿੱਚ ਇਲਾਜ ਦੌਰਾਨ ਜਦੋਂ ਔਰਤ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਹਸਪਤਾਲ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ‘ਤੇ ਔਰਤ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪ੍ਰੇਸ਼ਨ ਕਰਵਾਉਣ ਲਈ ਲੈ ਗਏ।
ਪਰਿਵਾਰ ਨੇ ਦੋਸ਼ ਲਾਇਆ ਕਿ ਉਥੇ ਇਲਾਜ ਦੌਰਾਨ ਹਸਪਤਾਲ ਦੀ ਲਾਪਰਵਾਹੀ ਕਾਰਨ ਹਰਪ੍ਰੀਤ ਕੌਰ ਦੀ ਮੌਤ ਹੋ ਗਈ, ਪਰਿਵਾਰ ਦਾ ਕਹਿਣਾ ਹੈ ਕਿ ਭਵਾਨੀਗੜ੍ਹ ਹਸਪਤਾਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਮਰੀਜ਼ ਦੀ ਹਾਲਤ ਵਿਗੜੀ ਸੀ ਅਤੇ ਵਿਗੜਦੀ ਹਾਲਤ ਦੇਖ ਕੇ ਉਹ ਆਪਣੀ ਜ਼ਿੰਮੇਵਾਰੀ ‘ਤੇ ਮਰੀਜ਼ ਨੂੰ ਪਟਿਆਲਾ ਲੈ ਕੇ ਗਏ ਜਿੱਥੇ ਕਿ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਪ੍ਰਸ਼ਾਸਨ ਤੋਂ ਹਸਪਤਾਲ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਲਈ ਨਿਹੰਗ ਸਿੰਘ ਨੇ ਕੀਤੀ ਅਰਦਾਸ- ਪੁਲਿਸ ਨੇ ਕੀਤਾ ਗ੍ਰਿਫਤਾਰ, ਮੁਕੱਦਮਾ ਦਰਜ
ਓਧਰ ਦੂਜੇ ਪਾਸੇ ਜਦੋਂ ਇਸ ਬਾਰੇ ਨਿੱਜੀ ਹਸਪਤਾਲ ਭਵਾਨੀਗੜ੍ਹ ਦੀ ਸੰਚਾਲਿਕਾ ਡਾ. ਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਮਰੀਜ਼ ਹਰਪ੍ਰੀਤ ਕੌਰ ਜੋਕਿ ਗਰਭਵਤੀ ਸੀ ਉਸਦਾ ਪਰਿਵਾਰ ਉਸਨੂੰ ਸਾਡੇ ਕੋਲ ਲੈ ਕੇ ਆਏ ਸਨ ਅਤੇ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਕਰਵਾਉਣ ਤੋਂ ਬਾਅਦ ਸਾਡੇ ਵੱਲੋਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਸੀ ਅਤੇ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ। ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਲਈ ਗਈ ਅਤੇ ਨਾ ਹੀ ਮੈਂ ਆਪ ਔਰਤ ਨੂੰ ਉੱਥੇ ਲੈ ਕੇ ਗਈ ਸੀ।