ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਮਰੇ ਹੋਏ ਸੱਪ ਨੂੰ ਲੈ ਕੇ ਹਸਪਤਾਲ ਆਈ ਅਤੇ ਡਾਕਟਰ ਨੂੰ ਕਿਹਾ, ‘ਇਸ ਸੱਪ ਨੇ ਬੀਤੀ ਰਾਤ ਮੈਨੂੰ ਡੰਗਿਆ’। ਇਹ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਏ।
ਦੁਰਗਾਬੇਨ ਚੌਹਾਨ ਨਾਮ ਦੀ ਇਸ ਔਰਤ ਦਾ ਕਹਿਣਾ ਹੈ ਕਿ ਰਾਤ ਨੂੰ ਜਦੋਂ ਉਹ ਘਰ ਵਿੱਚ ਸੌਂ ਰਹੀ ਸੀ ਤਾਂ ਇੱਕ ਸੱਪ ਉਸਦੇ ਬਿਸਤਰੇ ਵਿੱਚ ਵੜ ਗਿਆ। ਸਵੇਰੇ ਜਦੋਂ ਉਹ ਉੱਠੀ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਕਿਉਂਕਿ ਉਹ ਪੂਰੀ ਤਰ੍ਹਾਂ ਅਣਜਾਣ ਸੀ ਕਿ ਸੱਪ ਨੇ ਉਸਨੂੰ ਡੰਗਿਆ ਹੈ ਜਾਂ ਨਹੀਂ, ਉਸਨੇ ਲੂਣ ਖਾ ਲਿਆ।
ਔਰਤ ਨੂੰ ਲੂਣ ਦੀ ਬਜਾਏ ਸਵਾਦ ਮਿੱਠਾ ਸਵਾਦ ਆਇਆ। ਫਿਰ ਜਦੋਂ ਔਰਤ ਨੇ ਮਿਰਚਾਂ ਖਾਧੀਆਂ ਤਾਂ ਉਸ ਨੂੰ ਮਿਰਚਾਂ ਦਾ ਸੁਆਦ ਤਿੱਖਾ ਹੋਣ ਦੀ ਬਜਾਏ ਮਿੱਠਾ ਲੱਗਿਆ। ਆਪਣੇ ਸਵਾਦ ‘ਚ ਇਹ ਬਦਲਾਅ ਦੇਖ ਕੇ ਔਰਤ ਡਰ ਗਈ। ਉਸ ਨੂੰ ਲੱਗਾ ਕਿ ਸੱਪ ਨੇ ਉਸ ਨੂੰ ਡੰਗ ਲਿਆ ਹੈ। ਇਸ ਤੋਂ ਬਾਅਦ ਔਰਤ ਨੇ 108 ਨੰਬਰ ‘ਤੇ ਫੋਨ ਕੀਤਾ।
ਜਿਵੇਂ ਹੀ 108 ਐਂਬੂਲੈਂਸ ਪਹੁੰਚੀ, ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਜਾਣ ਤੋਂ ਪਹਿਲਾਂ ਔਰਤ ਨੇ ਸੱਪ ਨੂੰ ਬੈਗ ਵਿੱਚ ਪੈਕ ਕੀਤਾ ਅਤੇ ਹਸਪਤਾਲ ਲੈ ਗਈ। ਹਸਪਤਾਲ ਪਹੁੰਚ ਕੇ ਉਸ ਨੇ ਬੈਗ ਖੋਲ੍ਹਿਆ, ਡਾਕਟਰ ਨੂੰ ਸੱਪ ਦਿਖਾਇਆ ਅਤੇ ਕਿਹਾ, ‘ਇਸ ਸੱਪ ਨੇ ਮੈਨੂੰ ਡੰਗ ਲਿਆ ਹੈ, ਮੇਰਾ ਇਲਾਜ ਕਰੋ।’
ਇਹ ਵੀ ਪੜ੍ਹੋ : ਪੂਲ ਗੇਮ ‘ਚ ਹਾਰਨ ‘ਤੇ ਭੜਕੇ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ, 12 ਸਾਲਾਂ ਬੱਚੀ ਸਣੇ 7 ਮੌਤਾਂ
ਔਰਤ ਵੱਲੋਂ ਲਿਆਂਦੇ ਸੱਪ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਸ ਨੇ ਤੁਰੰਤ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ। ਫਿਲਹਾਲ ਔਰਤ ਪੂਰੀ ਤਰ੍ਹਾਂ ਤੰਦਰੁਸਤ ਹੈ।
ਵੀਡੀਓ ਲਈ ਕਲਿੱਕ ਕਰੋ -: