ਕੈਂਸਰ ਹੋਣ ਦੇ ਬਾਅਦ ਕਈ ਲੋਕ ਜ਼ਿੰਦਗੀ ਦੀ ਉਮੀਦ ਹਾਰ ਜਾਂਦੇ ਹਨ। ਦੂਜੇ ਪਾਸੇ ਕਈ ਚਮਤਕਾਰ ਦੀ ਉਮੀਦ ਰੱਖਦੇ ਹਨ। ਅਜਿਹਾ ਹੀ ਇਕ ਚਮਤਕਾਰ ਵੇਲਸ ਦੀ ਇਕ ਮਹਿਲਾ ਨਾਲ ਹੋਇਆ ਜਦੋਂ ਉਸ ਨੂੰ ਡਾਕਟਰਾਂ ਵੱਲੋਂ ਇਕ ਹੈਰਾਨੀਜਨਕ ਦਵਾਈ ਦਿੱਤੀ ਗਈ ਜਿਸ ਤੋਂ ਬਾਅਦ ਦਾ ਕੈਂਸਰ ਪੂਰੀ ਤਰ੍ਹਾਂ ਤੋਂ ਗਾਇਬ ਹੋ ਗਿਆ।
ਕੈਰੀ ਡਾਊਨ ਨੂੰ ਅੰਤੜੀ ਦਾ ਸਟੇਜ ਤਿੰਨ ਕੈਂਸਰ ਡੋਸਟਾਰਲਿਮੈਬ ਦਵਾਈ ਲੈਣ ਦੇ 6 ਮਹੀਨੇ ਦੇ ਅੰਦਰ ਗਾਇਬ ਹੋ ਗਿਆ। 42 ਸਾਲਾ ਡਾਊਨ ਨੂੰ ਇਕ ਸਾਲ ਪਹਿਲਾਂ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ। ਇਸ ਦੇ ਬਾਅਦ ਉਨ੍ਹਾਂ ਨੇ 6 ਮਹੀਨੇ ਲਈ ਡੋਸਟਰਲਿਮੈਬ ਇੰਫਿਊਜਨ ਦਿੱਤਾ ਸੀ।
ਸਵਾਨਸੀ ਬੇ ਯੂਨੀਵਰਸਿਟੀ ਹੈਲਥ ਬੋਰਡ ਨੇ ਕਿਹਾ ਕਿ ਦਵਾਈ ਦੇਣਦੇ ਬਾਅਦ ਟੈਸਟ ਵਿਚ ਪਤਾ ਲੱਗਾ ਕਿ ਉਨ੍ਹਾਂ ਦਾ ਕੈਂਸਰ ਪੂਰੀ ਤਰ੍ਹਾਂ ਤੋਂ ਠੀਕ ਹੋ ਚੁੱਕਾ ਹੈ। ਡੋਸਟਾਰਲਿਮੈਬ ਇੰਯੂਨੋਥੈਰੇਪੀ ਦਾ ਇਕ ਨਵਾਂਰੂਪ ਹੈ ਜੋ ਪ੍ਰਤੀਰੱਖਿਆ ਪ੍ਰਣਾਲੀ ਨੂੰ ਕੈਂਸਰ ਨੂੰ ਨਸ਼ਟ ਕਰਨ ਵਿਚ ਮਦਦ ਕਰਦਾ ਹੈ। ਹਾਲਾਂਕਿ ਇਸਦਾ ਅਜੇ ਵੀ ਕਲੀਨਿਕਲ ਟ੍ਰਾਇਲ ਕੀਤਾ ਜਾ ਰਿਹਾ ਹੈ। ਸਰਜਰੀ, ਰੇਡੀਓਥੈਰੇਪੀ ਜਾਂ ਕੀਮੋਥੈਰੇਪੀ ਤੋਂ ਬਚਣ ਵਿਚ ਇਹ ਪਹਿਲਾਂ ਹੀ ਵਧੀਆ ਨਤੀਜਾ ਦਿਖਾ ਰਿਹਾ ਹੈ।
ਡਾਊਨੀ ਨੂੰ ਪਿਛਲੇ ਹਰਨੀਆ ਟਰਾਂਸਪਲਾਂਟ ਕਾਰਨ ਦਰਦ ਹੋ ਰਿਹਾ ਸੀ। ਜਾਂਚ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੇ ਕੈਂਸਰ ਬਾਰੇ ਪਤਾ ਲੱਗਾ। ਉੁਨ੍ਹਾਂ ਨੇ ਸਵਾਨਸੀ ਵਿਚ ਸਿੰਗਲਟਨ ਹਸਪਤਾਲ ਦੇ ਆਂਕੋਲਾਜਿਲਸਟ ਡਾ. ਕ੍ਰੇਗ ਬੈਰਿੰਗਟਨ ਕੋਲ ਭੇਜਿਆ ਗਿਆ। ਉਨ੍ਹਾਂ ਨੇ ਹੀ ਮਹਿਲਾ ਨੂੰ ਡੋਸਟਾਰਲਿਮੈਬ ਦੇਣਾ ਨਿਰਧਾਰਤ ਕੀਤਾ ਸੀ। 6 ਮਹੀਨੇ ਲਈ ਮਹਿਲਾ ਨੂੰ ਡੋਸਟਾਰਲਿਮੈਬ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਸ਼ਵ ਕੱਪ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਰਾਹੁਲ ਨੇ ਛੱਕਾ ਲਗਾ ਕੇ ਜਿਤਾਇਆ ਮੈਚ
ਮਹਿਲਾ ਨੇ ਕਿਹਾ ਕਿ ਮੈਂ ਥੱਕ ਗਈ ਸੀ ਤੇ ਇਧਰ-ਉਧਰ ਦਾਣੇ ਨਿਕਲ ਆਏ ਸਨ ਪਰ ਕੀਮੋਥੈਰੇਪੀ, ਰੇਡੀਓਥੈਰੇਪੀ ਜਾਂ ਸਰਜਰੀ ਦੀ ਤੁਲਨਾ ਵਿਚ ਕੁਝ ਵੀ ਨਹੀਂ ਸੀ। ਉਨ੍ਹਾਂ ਦੇ ਇਲਾਜ ਦੌਰਾਨ ਸਕੈਨ ਤੋਂ ਪਤਾ ਲੱਗਾ ਕਿ ਉਨ੍ਹਾਂ ਦਾ ਟਿਊਮਰ ਕਾਫੀ ਜ਼ਿਆਦਾ ਸੁੰਗੜ ਗਿਆ ਸੀ ਤੇ ਅਖੀਰ ਵਿਚ ਉਨ੍ਹਾਂ ਦਾ ਕੈਂਸਰ ਪੂਰੀ ਤਰ੍ਹਾਂ ਤੋਂ ਖਤਮ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮੈਂ ਡਾ. ਬੈਰਿੰਗਟਨ ਤੇ ਉਨ੍ਹਾਂ ਦੀ ਟੀਮ ਦੀ ਬਹੁਤ ਧੰਨਵਾਦੀ ਹਾਂ ਤੇ ਮੈਨੂੰ ਮੌਕਾ ਮਿਲਿਆ ਤੇ ਉਨ੍ਹਾਂ ਨੇ ਧਿਆਨ ਦਿੱਤੇ ਇਨ੍ਹਾਂ ਨਵੇਂ ਇਲਾਜਾਂ ਨੂੰ ਦੇਖਿਆ।